Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਏਕ ਨਾਮ ਅਧਾਰ

ਗੁਰਮੁਖ ਸਦਾ ਹੀ ਸਾਰੇ ਵਿਕਾਰਾਂ ਦਾ ਤਿਆਗ ਕਰਦੇ ਹਨ।ਹੰਕਾਰ ਮੁਕਤ ਜੀਵਨ ਉਹਨਾਂ ਨੂੰ ਨਿਰਮਲ ਕਰ ਦਿੰਦਾ ਹੈ। ਪ੍ਰਮਾਤਮਾ ਦੀ ਕਿਰਪਾ ਸਦਕਾ ਗੁਰਮੁਖ ਸੱਚ ਨਾਮ ਦਾ ਸਿਮਰਨ ਸਦਾ ਨਿਭਣ ਵਾਲੇ ਧੰਨ ਦੀ ਕਮਾਈ ਕਰਦੇ ਹਨ। ਪ੍ਰਮਾਤਮਾ ਨੇ ਹਰ ਜੀਵ ਨੂੰ ਸਰਗੁਣ ਰੂਪ ਸਾਜਿਆ ਹੈ ਤਾਂ ਕਿ ਜੀਵ ਦਾ ਉਧਾਰ ਹੋ ਸਕੇ।ਜੀਵ ਸਦਾ ਸੁੱਖ ਦਾ ਹਿੱਸਾ ਹੈ।ਕਾਦਰ ਦੀ ਪਵਿਤ੍ਰ ਰਚਨਾ ਹੈ।ਪ੍ਰਮਾਤਮਾ ਦੀ ਸ਼ਰਨਾਗਿਤ ਮੂਲ ਨਾਲ ਜੁੜਨ ਦਾ ਸਹਿਲ ਅਤੇ ਸਹਿਜ ਮਾਰਗ ਹੈ। ਜੀਵਨ ਸਵਾਰਨ ਦੀ ਉਤਮ ਵਿਧੀ ਸਿਮਰਨ ਹੈ। ਸਦਾ ਸੁੱਖ ਤੋਂ ਵਾਂਝੇ ਜੀਵ ਆਪਣੇ ਕਰਮਾ ਕਰਕੇ ਸੱਚ ਵਿਸਾਰ ਕੇ ਦੁੱਖ ਪਾਉਂਦੇ ਹਨ। ਸੰਸਾਰ ਦੇ ਬਹੁਤੇ ਦੁੱਖ  ਕੁਦਰਤੀ ਅਲਪ ਆਹਾਰ ਦਾ ਅਵੇਸਲਾਪਨ ਹੈ।ਜੀਵ ਨੂੰ ਪ੍ਰਾਣ,ਮਨ,ਤਨ ਅਤੇ ਆਤਮਾ ਦੀ ਸੋਝੀ ਨਾ ਹੋਣ ਕਾਰਨ ਜਿਆਦਾ ਦੁੱਖ ਅਤੇ ਕਸ਼ਟ ਸਹਿਣੇ ਪੈਂਦੇ ਹਨ।ਇਸ ਤੋਂ ਵੀ ਜਿਆਦਾ ਪ੍ਰਮਾਤਮਾ ਨੂੰ ਵਿਸਾਰਨਾ ਹੈ।ਪ੍ਰਮਾਤਮਾ ਦੀ ਕਿਰਪਾ ਅਤੇ ਸੱਚੇ ਸ਼ਬਦ ਤੋਂ ਮਨੁਕਰ ਅਤੇ ਹੰਕਾਰ ਵੱਸ ਆਪਣੇ ਕੀਤੇ ਨੂੰ ਜੀਵਨ ਸਮਝ ਲੈਣ ਵਾਲੇ ਸਦਾ ਦੁੱਖੀ ਰਹਿੰਦੇ ਹਨ।ਜਿਸਨੇ ਜੀਵ ਨੂੰ ਸਾਜ ਸਵਾਰਿਆ ਹੈ ਉਸ ਹਰਿ ਨੂੰ ਸਿਮਰ ਕੇ ਹੀ ਉਧਾਰ ਹੋ ਸਕਦਾ ਹੈ। ਅਪਾਰ ਪ੍ਰਮਾਤਮਾ ਨੂੰ ਜਪ ਕੇ ਹੀ ਮਨ ਅੰਦਰ ਚੇਤਨਾ ਪੈਦਾ ਹੁੰਦੀ ਹੈ।ਜੀਵ ਦਾ ਹਰ ਕਾਜ ਏਕ ਨਾਮ ਅਧਾਰ  ਹੈ ਹਰ ਕਾਰਜ ਸਿਮਰਨ ਹਨ। ਪ੍ਰਾਣ ਮਨੁ ਤਨ ਪ੍ਰਵਾਨ ਹਨ ਜੋ ਨਾਮ ਸਿਮਰ ਕੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਲਿਪਤ ਨਹੀਂ ਹੁੰਦੇ। ਸੰਸਾਰ ਜੀਉਂਦੇ ਹਨ ਪਰ ਸੰਸਾਰ ਨੂੰ ਵਿਆਪਣ ਨਹੀਂ ਦਿੰਦੇ। ਅਜਿਹੀ ਅਵਸਥਾ ਮਿਲਦੇ ਹੀ ਜੀਵ ਨਿਮਰ ਹੋ ਕੇ ਸੰਤ ਸਰਣੀ ਪੈ ਜਾਂਦੇ ਹਨ।ਪ੍ਰਮਾਤਮਾ ਦੇ  ਚਰਣੀ ਲਗਕੇ ਅਗਿਆਨਤਾ ਦੇ ਦੁੱਖ.ਦਰਦ, ਅੰਧਕਾਰ ਅਤੇ ਕਲੇਸ਼ ਮਿਟਾ ਲੈਂਦੇ ਹਨ।ਜੀਵ ਆਤਮਾ ਦੀ ਇਹ ਕਰਨੀ  ਸਤ, ਸੰਤੋਖ, ਦਇਆ,ਅਤੇ ਧਰਮ ਦੀ ਸਾਰ ਬਖ਼ਸ਼ਦੀ ਹੈ। ਉਹ ਜੀਵ ਧਰਮ ਕਮਾਉਂਦੇ ਹਨ। ਜਿਸ ਕਾਇਆਂ ਵਿੱਚ ਪ੍ਰਮਾਤਮਾ ਆਪ ਵਾਸ ਕਰ ਲੈਂਦਾ ਹੈ ਉਸ ਜੀਵ ਆਤਮਾ ਦੀ ਹਾਉਮੈ ਛੁਟ ਜਾਂਦੀ ਹੈ। ਜੀਵ ਨੂੰ ਹਰ ਪਾਸੇ ਮਾਲਕ ਦਾ ਹੀ ਪਸਾਰਾ ਨਜ਼ਰ ਆਉਂਦਾ ਹੈ ਉਸਦਾ ਭਰਮ ਕਟਿਆ ਜਾਂਦਾ ਹੈ।ਬ੍ਰਹਮ ਦੀ ਸੋਝੀ ਹੋ ਜਾਂਦੀ ਹੈ।ਜੀਵ ਆਤਮਾ ਅਤੇ ਪ੍ਰਮਾਤਮਾ ਵਿੱਚ ਕੋਈ ਅੰਤਰ ਨਹੀਂ ਰਹਿੰਦਾ।

           ਪਰਮਾਤਮਾ ਦੇ ਭਰੋਸੇ ਰਹਿਣ ਵਾਲੀਆਂ ਰੂਹਾਂ ਸਦਾ ਸੱਚ ਪ੍ਰਵਾਨ ਕਰਦੀਆਂ ਹਨ। ਉਹਨਾਂ ਦਾ ਹਰ ਕਰਮ ਮਾਲਕ ਦੀ ਖੁਸ਼ੀ ਅਤੇ ਹੁਕਮ ਵਿੱਚ ਹੂੰਦਾ ਹੈ।ਜੀਵਨ ਵਿੱਚ ਸੱਚ ਨੂੰ ਭੋਜਨ ਦੀ ਤਰ੍ਹਾਂ ਪ੍ਰਵਾਨ ਕਰਦੀਆਂ ਹਨ। ਤਿ੍ਪਤ ਰੂਹਾਂ ਸਦਾ ਰਸਨਾ ਤੇ ਨਾਮ ਰੂਪੀ ਬਚਨ ਰੱਖਕੇ ਪਿਆਰੀਆਂ ਹੋ ਜਾਂਦੀਆਂ ਹਨ। ਪ੍ਰਮਾਤਮਾ ਨੇ ਲਾਡ ਲਡਾਇਆ ਤਾਂ ਜੀਵ ਲਈ ਬੀਜ ਮੰਤਰ ਦਾ ਹੁਕਮ ਹੋਇਆ। ਜੀਵ ਦੀ ਹਰ ਭੁੱਲ ਚੁੱਕ ਨੂੰ ਪ੍ਰਮਾਤਮਾ ਨੇ ਆਪਣੇ ਵਿੱਚ ਲੀਨ ਕਰ ਲਿਆ।ਜੀਵ ਆਤਮਾ ਦੀ ਆਪਣੇ ਆਪ ਨੂੰ ਬਾਲਕ ਪ੍ਰਵਾਨ ਕਰਨ ਨੇ ਪ੍ਰਮਾਤਮਾ ਨੇ ਮੇਹਰ ਕੀਤੀ ਅਤੇ ਬਾਪ ਦੀ ਨਿਆਈ ਆਪਣੀ ਸ਼ਰਨ ਵਿੱਚ ਲੈ ਲਿਆ। ਭਾਵਨਾ ਦੇ ਪਵਿਤ੍ਰ ਹੁੰਦਿਆਂ ਹੀ ਜੀਵ ਦਾ ਹਰ ਬੋਲ ,ਹਰ ਕਰਮ ਸੁਹੇਲਾ ਹੋ ਜਾਂਦਾ ਹੈ।ਜੀਵ ਲਈ ਕੁਝ ਵੀ ਬਿਖਮ ਨਹੀਂ ਰਹਿੰਦਾ। ਭਾਵਨਾ ਨੇ ਹਉਮੈ ਦਾ ਨਾਸ਼ ਕਰਕੇ ਮਾਣ ਤਾਣ ਵਧਾ ਦਿਤਾ।ਸੱਭ ਕੁਝ ਪ੍ਰਮਾਤਮਾ ਦਾ ਕੀਤਾ ਹੁੰਦਾ ਹੈ ਜਿਸ ਦਾ ਸਾਰ ਵੀ ਮਾਲਕ ਆਪ ਜਾਣ ਦਾ ਹੈ। ਮਨਮੁਖ ਜੀਵ ਹਰ ਕੀਤੇ ਕੰਮ ਨੂਂ ਆਪਣੇ ਨਾਲ ਜੋੜ ਹੰਕਾਰ ਵਿੱਚ ਮਨ ਮਲੀਨ ਕਰ ਲੈਂਦੀ ਹੈ।ਪ੍ਰਮਾਤਮਾ ਹਰੇਕ ਜ਼ਰੇ ਵਿੱਚ ਨਿਰਗੁਣ ਸਰੂਪ ਹੋ ਕੇ ਸਮਾਇਆ ਹੈ।ਪਰ ਉਹ ਹਰੇਕ ਵਿੱਚ ਸਮਾਅ ਕੇ ਵੀ ਹਰੇਕ ਤੋਂ ਨਿਰਲੇਪ ਹੈ। ਉਹ ਕਿਸੇ ਦਾ ਮੁਹਥਾਜ ਨਹੀਂ ਹੈ। ਪ੍ਰਮਾਤਮਾ ਦਾ ਅੰਤ ਜਾਂ ਭੇਦ ਕਿਸੇ ਨਹੀਂ ਪਾਇਆ ਅਤੇ ਨਾ ਹੀ ਪਾਇਆ ਜਾ ਸਕਦਾ ਹੈ।ਪ੍ਰਮਾਤਮਾ ਆਪਣੇ ਕਰਤਾ ਹੋਣ ਦੀ ਜੁਗਤ ਅਤੇ ਭੇਦ ਨੂੰ ਆਪ ਹੀ ਜਾਣਦਾ ਹੈ। ਗੁਰਮੁਖ ਰੂਹਾਂ ਨਾਮ ਸਿਮਰ ਮਾਇਆ ਦੇ ਬੰਧਨਾ ਤੋਂ  ਮੁਕਤ ਹੋਕੇ ਸੰਤ ਹੋ ਜਾਂਦੀਆਂ ਹਨ। ਪ੍ਰਮਾਤਮਾ ਦੀ ਕਿਰਪਾ ਸਦਕਾ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦੀਆਂ ਹਨ ।ਪ੍ਰਮਾਤਮਾ ਵਿੱਚ ਲੀਨ ਰੂਹਾਂ ਪਾਰਬ੍ਰਹਮ ਨੂੰ ਪਹਿਚਾਣ ਲੈਂਦੀਆਂ ਹਨ। ਬ੍ਰਹਮ ਗਿਆਨੀ ਜੀਵ ਆਤਮਾ ਪਾਰਬ੍ਰਹਮ ਦਾ ਸਰੂਪ ਹੋ ਜਾਂਦੀ ਹੈ।ਜੀਵ ਆਤਮਾ ਕਾਲ,ਮਾਇਆਂਤੋਂ ਨਿਰਲੇਪ ਹੋ ਜਾਂਦੀ ਹੈ।ਮਨ ਜੋਤ ਸਰੂਪ ਆਪਣੇ ਮੂਲ ਦੀ ਪਹਿਚਾਣ ਕਰਕੇ ਜਨਮ ਮਰਨ ਦੋਵੇਂ ਸਫਲੇ ਕਰ ਲੈਂਦਾ ਹੈ । ਪ੍ਰਮਾਤਮਾ ਸਿਰਫ ਆਖਣ ਦਾ ਵਿਸ਼ਾ ਨਹੀਂ ਹੈ। ਪ੍ਰਮਤਾਮਾ ਸਿਰਫ ਗੁਣ ਹੀ ਨਹੀਂ ਗੁਣਨਿਧਾਨ ਹੈਂ। ਗੁਣ ਗਾਉਣ ਨਾਲ ਸੂਰਤ ਅਤੇ ਗੁਣ ਧਾਰਨ ਕਰਨ ਨਾਲ ਸੀਰਤ ਪਵਿਤ੍ਰ ਹੋ ਜਾਂਦੀ ਹੈ।ਗੁਣ ਆਖਣ ਨਾਲ ਲਿਵ ਲਾਉਣ ਵਿੱਚ ਸਹਾਇਤਾ ਮਿਲਦੀ ਹੈ। ਮਨ ਦੇ ਵਾਵਣ ਨਾਲ ਨਾਮ ਦਾ ਮੰਥਨ ਹੂੰਦਾ ਹੈ। ਜੀਵ ਆਤਮਾ ਜਿਉ ਸੱਚ ਦੀ ਪਹਿਚਾਨ ਹੋਣ ਲਗਦੀ ਹੈ। ਜਿਉ ਜਾਪ ਕਰਦੀ ਹੈ ਸੱਚ ਦੀ ਪਹਿਚਾਨ ਹੋਣ ਲਗਦੀ ਹੈ। ਗੁਰਮੁਖ ਨੂੰ ਪ੍ਰਮਾਤਮਾ ਦੀ ਨਿਰੰਕਾਰ ਹੋਂਦ ਅਤੇ ਹਰ ਜਗਾਹ ਅਨੁਭੱਵ ਹੋਣ ਲਗਦਾ ਹੈ.।ਸਿਮਰਨ ਕਰਨ ਵਾਲੇ ਗੁਰਮੁਖ ਨਾਮ ਆਖਣ ਵਾਲਿਆਂ ਨੂੰ ਸਿਰਫ ਲਿਵ ਲਗਾਉਣ ਲਈ ਨਾਮ ਸਿਮਰਦੇ ਵੇਖ ਕੇ ਆਨੰਦਿਤ ਹੋ ਜਾਂਦੇ ਹਨ। ਸਿਰਫ ਲਿਵ ਲਗਾ ਕੇ ਸੰਸਾਰ ਦੀ ਪਹਿਚਾਨ ਨੂੰ ਮਨ ਦੀ ਭੱਟਕਣਾ ਤੋਂ ਦੂਰ ਕਰ ਦੇਂਦੀ ਹੈ। ਪ੍ਰਮਾਤਮਾ ਹਰ ਜਗਾਹ ਮੌਜੂਦ ਹੈ ਵਿਆਪਕ ਹੈ। ਗੁਰਮੁਖ ਦੇ ਅਨੁਭੱਵ ਦੀ ਨਿਮਰਤਾ ਕਿ ਪ੍ਰਮਾਤਮਾ ਦਾ ਹਰ ਨਾਮ ਪਵਿਤ੍ਰ ਹਰ ਥਾਂ ਪਵਿਤ੍ਰ ਹੈ ਮਹਿਸੂਸ ਕਰਦਾ ਹੈ।ਮਾਲਕ ਪਰਮੇਸ਼ਰ ਦਾ ਹੁਕਮ ਪ੍ਰਵਾਨ ਕਰਦਾ ਹੈ।ਪ੍ਰਮਾਤਮਾ ਦੀ ਸ਼ਰਨ ਵਿੱਚ ਟਿਕ ਜਾਂਦਾ ਹੈ।

04 Oct 2014

Reply