ਐਨੇ ਮਾੜੇ ਵੀ ਨਹੀ ਜਿੰਨਾ ਸਮਝਦੇ ੳ ਤੁਸੀ
ਦੇ ਸਕਦੇ ਹਾ ਜਿੰਨੀ ਕੁ ਹੈ ਸਾਡੇ ਕੋਲ ਖੁਸ਼ੀ
ਪੈਸਾ ਨਹੀ ਕੋਲੇ, ਪਰ ਦਿਲ ਤਾਂ ਹੈ
ਨਹੀ ਹਾਸਾ ਚੇਹਰੇ ਤੇ, ਪਰ ਅੱਖਾ ਚ ਸਿਲ ਤਾਂ ਹੈ
ਹੈਸੀਅਤ ਤੋ ਬਾਹਰ ਕੁੱਝ ਕਰ ਨਹੀ ਸਕਦੇ
ਝੂਠੇ ਵਾਅਦਿਆ ਲਈ ਹੁੰਗਾਰੇ ਭਰ ਨਹੀ ਸਕਦੇ
ਕੁੱਝ ਕਮੀਆ ਨੇ ਜੋ ਸਮੇ ਦੇ ਨਾਲ ਪੂਰੀਆ ਨਾ ਹੋਈਆ
ਕਰ ਰਹੇ ਆ ਤਾਂਹੀ ਅੱਜ ਵੀ ਰੱਬ ਅੱਗੇ ਅਰਜ਼ੋਈਆ
ਇਹਨਾ ਗੱਲਾ ਤੋ ਜਾਣੂ ਹੋ ਕੇ ਕਿਤੇ ਤੂੰ ਨਾ ਰੁੱਸੀ
ਐਨੇ ਮਾੜੇ ਵੀ ਨਹੀ ਜਿੰਨਾ ਸਮਝਦੇ ੳ ਤੁਸੀ
ਦੇ ਸਕਦੇ ਹਾ ਜਿੰਨੀ ਕੁ ਹੈ ਸਾਡੇ ਕੋਲ ਖੁਸ਼ੀ
ਨਜ਼ਰਾ ਚੋ ਗਿਰਦੇ ਉਹੀ ਜੋ ਗੱਲ ਮੂੰਹ ਤੇ ਕਰੇ
ਸੁਣ ਕੇ ਸੱਚੀ ਜਿਸਦੀ ,ਰੂਹ ਹਰੇਕ ਦੀ ਸੜੇ
ਇਹੋ ਜਿਹੀਆ ਖਾਮੀਆ ਦੇ ਅਸੀ ਸਰਦਾਰ ਹਾਂ
ਥੌੜਿਆ ਲਈ ਸਹਾਰੇ ਤੇ ਬਹੁਤਿਆ ਲਈ ਭਾਰ ਹਾਂ
ਕੌਸ਼ਿਸ਼ ਕੀਤੀ ਬਹੁਤ ਇਸ ਸੁਭਾਅ ਨੂੰ ਬਦਲ ਦੇਈਏ
ਦੂਜਿਆ ਦੀ ਹਾਂ ਵਿੱਚ ਹਾਂ ਭਰ ਦੇਈਏ
ਅਰਸ਼ ਤੇਰੇ ਕੋਲੋ ਇਹ ਕਲਾ ਸਦਾ ਰਹਿਣੀ ਖੁਸੀ
ਐਨੇ ਮਾੜੇ ਵੀ ਨਹੀ ਜਿੰਨਾ ਸਮਝਦੇ ੳ ਤੁਸੀ
ਦੇ ਸਕਦੇ ਹਾ ਜਿੰਨੀ ਕੁ ਹੈ ਸਾਡੇ ਕੋਲ ਖੁਸ਼ੀ