ਤੇਰੇ ਜਨਮ ਦਿਹਾੜੇ ਉੱਤੇ ਲੋਕੀਂ ਕਹਿੰਦੇ ਆਜਾ ਨਾਨਕ ,
ਦੀਦ ਪਿਆਸੇ ਨੇਣਾਂ ਤਾਈਂ ਆਕੇ ਦਰਸ ਦਿਖਾ ਜਾ ਨਾਨਕ,
ਬੇੜੀ ਫਾਸ ਗਈ ਵਿਚ ਭਵਰ ਦੇ ਦਿਸਦਾ ਨਹੀ ਕਿਨਾਰਾ ਕਿਧਰੇ ,
ਆਪਣੀਂ ਮੇਹਰ ਦਾ ਚੱਪੂ ਲਾ ਕੇ ,ਹੁਣ ਤਾਂ ਬੰਨੇ ਲਜਾ ਨਾਨਕ |
ਪਰ ਮੈਂ ਤੇਨੂੰ ਇਕ ਗਲ ਆਖਾਂ ਇਥੇ ਨਾ ਤੂੰ ਆਵੀਂ ਬਾਬਾ,
ਇਸ ਬੇੜੀ ਨੂੰ ਡੁੱਬ ਲੈਣਦੇ ਬੰਨੇ ਨਾ ਤੂੰ ਲਾਈ ਬਾਬਾ|
ਕੀ ਕਰੇਂਗਾ ਇਥੇ ਆ ਕੇ ,ਇਥੇ ਕੋਈ ਇਨਸਾਨ ਨੇ ਵਸਦੇ ,
ਇਥੇ ਹਿੰਦੂ , ਸਿਖ , ਇਸਾਈ , ਥੇ ਮੁਸਲਮਾਨ ਨੇ ਵਸਦੇ |
ਇਹ ਝੂਠ ਵੀ ਬੋਲਾਂ ਘਟ ਵ ਤੋਲਾਂ ,ਇਥੇ ਕਈ ਸ਼ੈਤਾਨ ਨੇ ਵਸਦੇ |
ਇਸ ਲਾਈ ਮੈਂ ਤੇਨੂੰ ਆਖਾਂ ਇਥੇ ਨਾ ਤੂੰ ਆਵੀਂ ਬਾਬਾ ,
ਇਸ ਬੇੜੀ ਨੂੰ ਡੁੱਬ ਲੈਣਦੇ ਬੰਨੇ ਨਾ ਤੂੰ ਲਵੀਂ ਬਾਬਾ |
ਅੱਗੇ ਭਾਗੋ ਇਕੱਲਾ ਸੀ , ਹੁਣ ਭਾਗੋ ਦੀ ਜੰਮ ਪਈ ਢਾਣੀ,
ਟਾਟੇ-ਬਾਟੇ ਬਿਰਲੇ -ਕਿਰਲੇ ਸਭ ਬਣ ਗਾਏ ਭਾਗੋ ਦੇ ਹਾਨੀ |
ਗੁੰਝਲਾਂ ਭਰੇ ਸਬੇ ਤੰਧ ਦਿਸਣ , ਦੇਸ਼ ਦੀ ਉਲਝੀ ਸਾਰੀ ਤਾਣੀ|
ਇਸ ਲਾਈ ਮੈਂ ਤੇਨੂੰ ਆਖਾਂ ਇਥੇ ਨਾ ਤੂੰ ਆਵੀਂ ਬਾਬਾ ,
ਇਸ ਬੇੜੀ ਨੂੰ ਡੁੱਬ ਲੈਣਦੇ ਬੰਨੇ ਨਾ ਤੂੰ ਲਵੀਂ ਬਾਬਾ |
ਪੰਝਾ ਦੀ ਲਾਈ ਕੇ ਪੰਝੀਆਂ ਦੀ ਵੇਚਣ ਏਹੋ ਜਹੇ ਵਪਾਰੀ ਬੀਬੇ ,
ਲੁਕ ਬਾਝ੍ਰੀ ,ਪਠਾਰ ਖਾ ਜਾਵਣ ਸਮਝ ਕੇ ਪਾਨ ਸੁਪਾਰੀ ਬੀਬੇ,
ਛਤਾਂ ਸਨੇਹ ਇਮਾਰਤਾਂ ਖਾ ਗਏ ਹਾਥੀ ਇਥੇ ਸਰਕਾਰੀ ਬੀਬੇ ,
ਇਸ ਲਾਈ ਮੈਂ ਤੇਨੂੰ ਆਖਾਂ ਇਥੇ ਨਾ ਤੂੰ ਆਵੀਂ ਬਾਬਾ ,
ਇਸ ਬੇੜੀ ਨੂੰ ਡੁੱਬ ਲੈਣਦੇ ਬੰਨੇ ਨਾ ਤੂੰ ਲਵੀਂ ਬਾਬਾ |
ਸਚਾ ਸੌਂਦਾ ਹੁਣ ਨਹੀ ਹੋਣਾ ,ਚੋਰ ਬਾਜ਼ਾਰੀ ਤੂੰ ਕਰ ਨਹੀ ਸਕਣੀ|
ਸਚ ਬੋਲਾਂ ਦੀ ਤੈਨੂ ਆਦਤ . ਤੂੰ ਝੂਠ ਦੀ ਹਾਮੀ ਭਰ ਨਹੀ ਸਕਣੀ |
ਤੈਨੂੰ ਕੈਦ ਕਰਨ ਦੇ ਬਾਜੋਂ ਇਸ ਸਰਕਾਰ ਦੀ ਸਰ ਨਹੀ ਸਕਣੀ ,
ਇਸ ਲਾਈ ਮੈਂ ਤੇਨੂੰ ਆਖਾਂ ਇਥੇ ਨਾ ਤੂੰ ਆਵੀਂ ਬਾਬਾ ,
ਇਸ ਬੇੜੀ ਨੂੰ ਡੁੱਬ ਲੈਣਦੇ ਬੰਨੇ ਨਾ ਤੂੰ ਲਵੀਂ ਬਾਬਾ |
ਜੇ ਬਾਬਾ ਤੂੰ ਆ ਵੀ ਜਾਵੇ ਤਾਂ ਵੀ ਤੈਥੋਂ ਕੁਝ ਨਹੀ ਹੋਣਾ,
ਬਾਬਰ ਤੈਥੋਂ ਚੱਕੀ ਚਲਾਈ ,ਇਹਨਾ ਤੇਨੂੰ ਖਾਰਾਸੇ ਜੋਨਾ||