ਤੇਰੇ ਤੇ ਮੇਰੇ ਵਿਚ
ਜੋ ਫ਼ਾਸਲਾ ਹੈ,
ਉਸਨੂੰ ਸ਼ਾਇਦ ਮੈਂ
ਕਦੇ ਤੈਅ ਨਾ ਕਰ ਸਕਾਂ |
ਮੈਂ ਕਿੰਨੀ ਵਾਰ ਗੁਸਤਾਖੀ ਕੀਤੀ
ਤੇਰੇ ਸੂਟ ਨਾਲ ਮਿਲਾ ਕੇ ਪੱਗ ਬੰਨਣ ਦੀ,
ਪਰ ਮੇਰੀਆਂ ਰੰਗ ਫਿੱਟੀਆਂ ਪੱਗਾਂ
ਤੇਰੇ ਸੂਟਾਂ ਦੇ ਗੂਹੜੇ ਰੰਗਾਂ
ਦੀ ਬਰਾਬਰੀ ਨਾ ਕਰ ਸਕੀਆਂ |
ਕਈ ਵਾਰ ਗੁਸਤਾਖੀ ਕੀਤੀ ਮੱਸਿਆ ਦੇ ਮੇਲੇ ਤੋਂ
ਤੇਰੇ ਲਈ ਤਾਂਬੇ ਦਾ ਇੱਕ ਛੱਲਾ ਖਰੀਦਣ ਦੀ,
ਮੇਰੇ ਤੇਰੀ ਉਂਗਲ ਚ ਪਾਈ ਹੋਈ
ਹੀਰੇ ਦੀ ਮੁੰਦਰੀ ਦਾ ਮੁੱਲ ਸ਼ਾਇਦ
ਮੇਰੀ ਗਹਿਣੇ ਪਾਈ ਜ਼ਮੀਨ ਨਾਲੋਂ ਵੀ ਵਧ ਹੈ |
ਗਰੀਬੀ ਦੇ ਇਸ ਅਸ਼ਾਂਤ ਦਰਿਆ ਨੂੰ
ਦੋਲਤਾਂ ਦੀ ਬੇੜੀ ਚ ਬਹਿ ਕੇ
ਤੂੰ ਤਾਂ ਪਾਰ ਕਰ ਸਕਦੀ ਏਂ,
ਪਰ ਇਸ਼ਕ਼ ਕਿਨਾਰੇ ਪਹੁੰਚਣ ਲਈ
ਤੇਰੇ ਤੇ ਮੇਰੇ ਵਿਚ ਜੋ ਫ਼ਾਸਲਾ ਹੈ,
ਉਸਨੂੰ ਸ਼ਾਇਦ ਮੈਂ ਤੈਅ ਨਾ ਕਰ ਸਕਾਂ |
ਧੰਨਵਾਦ ,,,,,, ਹਰਪਿੰਦਰ " ਮੰਡੇਰ "
ਤੇਰੇ ਤੇ ਮੇਰੇ ਵਿਚ
ਜੋ ਫ਼ਾਸਲਾ ਹੈ,
ਉਸਨੂੰ ਸ਼ਾਇਦ ਮੈਂ
ਕਦੇ ਤੈਅ ਨਾ ਕਰ ਸਕਾਂ |
ਮੈਂ ਕਿੰਨੀ ਵਾਰ ਗੁਸਤਾਖੀ ਕੀਤੀ
ਤੇਰੇ ਸੂਟ ਨਾਲ ਮਿਲਾ ਕੇ ਪੱਗ ਬੰਨਣ ਦੀ,
ਪਰ ਮੇਰੀਆਂ ਰੰਗ ਫਿੱਟੀਆਂ ਪੱਗਾਂ
ਤੇਰੇ ਸੂਟਾਂ ਦੇ ਗੂੜੇ ਰੰਗਾਂ ਦੀ
ਬਰਾਬਰੀ ਨਾ ਕਰ ਸਕੀਆਂ |
ਕਈ ਵਾਰ ਗੁਸਤਾਖੀ ਕੀਤੀ ਮੱਸਿਆ ਦੇ ਮੇਲੇ ਤੋਂ
ਤੇਰੇ ਲਈ ਤਾਂਬੇ ਦਾ ਇੱਕ ਛੱਲਾ ਖਰੀਦਣ ਦੀ,
ਪਰ ਤੇਰੀ ਉਂਗਲ ਚ ਪਾਈ ਹੋਈ
ਹੀਰੇ ਦੀ ਮੁੰਦਰੀ ਦਾ ਮੁੱਲ ਸ਼ਾਇਦ
ਮੇਰੀ ਗਹਿਣੇ ਪਾਈ ਜ਼ਮੀਨ ਨਾਲੋਂ ਵੀ ਵਧ ਹੈ |
ਗਰੀਬੀ ਦੇ ਇਸ ਅਸ਼ਾਂਤ ਦਰਿਆ ਨੂੰ
ਦੋਲਤਾਂ ਦੀ ਬੇੜੀ ਚ ਬਹਿ ਕੇ
ਤੂੰ ਤਾਂ ਪਾਰ ਕਰ ਸਕਦੀ ਏਂ,
ਪਰ ਇਸ਼ਕ਼ ਕਿਨਾਰੇ ਪਹੁੰਚਣ ਲਈ
ਤੇਰੇ ਤੇ ਮੇਰੇ ਵਿਚ ਜੋ ਫ਼ਾਸਲਾ ਹੈ,
ਉਸਨੂੰ ਸ਼ਾਇਦ ਮੈਂ ਕਦੇ ਤੈਅ ਨਾ ਕਰ ਸਕਾਂ |
ਧੰਨਵਾਦ ,,,,,, ਹਰਪਿੰਦਰ " ਮੰਡੇਰ "