ਮੈਂ ਤੇਰੇ ਕੀਤੇ ਅਹਿਸਾਨਾਂ ਤੋਂ ਡਰ ਜਾਂਦਾ ਹਾਂ।
ਆਪਣੇ ਅੰਦਰੋਂ ਅੰਦਰੀਂ ਹੀ ਮਰ ਜਾਂਦਾ ਹਾਂ।
ਯਾਦਾਂ ਦੇ ਕੁੱਝ ਕੁ ਗੁਜ਼ਰੇ ਪੱਲ ਅਮਾਨਤ ਨੇ,
ਮੋੜਨ ਲਈ ਮੈਂ ਤੈਨੂੰ ,ਹਰ ਦਰ ਜਾਂਦਾ ਹਾਂ।
ਜਿਨ੍ਹਾਂ ਕਰਕੇ ਗੱਲਾਂ ਹਰ ਕੋਈ ਕਰ ਜਾਂਦਾ,
ਵੇਖਣ ਨੂੰ ਮੈਂ ਉਹੀ ਆਪਣੇ ਘਰ ਜਾਂਦਾ ਹਾਂ।
ਲਗਦਾ ਹੈ ਉਹ ਮੈਨੂੰ, ਕੋਈ ਫ਼ਕਰ ਜਿਹਾ,
ਵੇਖਕੇ ਉਸਨੂੰ ਆਖਰ ਅੰਦਰ ਵੜ ਜਾਂਦਾ ਹਾਂ।
ਮੈਂ ਤੇਰੇ ਕੀਤੇ ਅਹਿਸਾਨਾਂ ਤੋਂ ਡਰ ਜਾਂਦਾ ਹਾਂ।
ਆਪਣੇ ਅੰਦਰੋਂ ਅੰਦਰੀਂ ਹੀ ਮਰ ਜਾਂਦਾ ਹਾਂ।
ਯਾਦਾਂ ਦੇ ਕੁੱਝ ਕੁ ਗੁਜ਼ਰੇ ਪੱਲ ਅਮਾਨਤ ਨੇ,
ਮੋੜਨ ਲਈ ਮੈਂ ਤੈਨੂੰ ,ਹਰ ਦਰ ਜਾਂਦਾ ਹਾਂ।
ਜਿਨ੍ਹਾਂ ਕਰਕੇ ਗੱਲਾਂ ਹਰ ਕੋਈ ਕਰ ਜਾਂਦਾ,
ਵੇਖਣ ਨੂੰ ਮੈਂ ਉਹੀ ਆਪਣੇ ਘਰ ਜਾਂਦਾ ਹਾਂ।
ਲਗਦਾ ਹੈ ਉਹ ਮੈਨੂੰ, ਕੋਈ ਫ਼ਕਰ ਜਿਹਾ,
ਵੇਖਕੇ ਉਸਨੂੰ ਆਖਰ ਅੰਦਰ ਵੜ ਜਾਂਦਾ ਹਾਂ।