ਫ਼ਕੀਰੀਸੁਗੰਧੀਆਂ ਖਿਲਾਰ ਗਈ ਤੇਰੀ ਤੱਕਣੀ।ਜ਼ਿੰਦਗੀ ਵੀ ਸਵਾਰ ਗਈ ਤੇਰੀ ਤੱਕਣੀ।ਆਖਰਾਂ ਦੀ ਤਪਸ਼ ਤੇਰੇ ਸੰਸਕਾਰ ਵਿੱਚ,ਸ਼ਰਮ ਤੇਰੀ ਅੱਖ ਦੀ ਮਿੱਟ ਨਹੀਂ ਸੱਕਣੀ।ਢੂੰਡਦੇ ਰਹੇ ਅਸੀਂ ਪੈੜ ਤੇਰੀ ਪ੍ਰਛਾਂਵਿਆਂ,ਯਾਦ ਤੇਰੀ ਹਿਰਦਿਆਂ 'ਚ ਸਾਂਭ ਰੱਖਣੀ।ਸਰਾਪੀ ਮੇਰੀ ਰੂਹ ਸੁਰਤ ਲਿਵ ਭਾਲਦੀ,ਬਿਨਾਂ ਪ੍ਰਾਣ ਅਧਾਰੇ ਮੈਂ ਲਗਦੀ ਸੱਖਣੀ।ਵੱਸੇ ਵਿੱਚ ਫ਼ਕੀਰੀ ਜੋ ਕਲੰਦਰ ਵੱਜਦਾ,ਬੇਪ੍ਰਵਾਹ ਤੂੰ ਆਪ ਲਾਜ਼ ਮੇਰੀ ਰੱਖਣੀ।
ਸ਼ਾਨਦਾਰ ਲਿਖਤ |
ਆਪ ਜੀ ਵਰਗੇ ਦੋਸਤਾਂ ਅਤੇ ਵਿਦਵਾਨਾਂ ਦੀ ਚਾਹਤ ਨੇ ਲਿਖਣ ਲਈ ਪ੍ਰੇਰਿਆ ਹੈ।ਕਵਿਤਾ ਦੀ ਪੜਚੋਲ ਸੇਧ ਬਖਸ਼ਦੀ ਹੈ...ਮੇਹਰਬਾਨੀ ਜੀ..