Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 
ਖੁੱਲੀ ਕਵਿਤਾ ਇੱਕ ਕਿਰਸਾਨ ਦੇ ਨਾਂਅ...

 

 

 

 ਸਰਕਾਰੀ ਨੰਬਰ ਵਾਲੀਆਂ ਦੋ ਕੁ ਗੱਡੀਆਂ

 

 ਜਦੋਂ ਪਿੰਡ ਦੀ ਫਿਰਨੀ ਕੋਲ ਅੱਪੜਦੀਆਂ ਨੇ ,

 

 ਤਾਂ ਉਹਨਾ ਚ ਬਣੇ-ਫਬੇ ਬੈਠੇ ਫਾਈਲਾਂ ਵਾਲੇ ਬਾਬੂਆਂ ਨੂੰ ਵੇਖ

 

 ਖੱਤਿਆਂ ਦੇ ਮਾਲਕ ਵੀ ਠਠੰਬਰ ਜਾਂਦੇ ਨੇ ...

 

 

 ਖੌਰੇ ਇਹ ਕਿਸ ਬਾਬਰ ਦੀਆਂ ਫੌਜਾਂ

 

 ਜੋ ਸਬਜ਼ਬਾਗ ਵਿਖਾ ਮੁੜ ਕੁਰ੍ਕੀਆਂ ਕਰਕੇ ,

 

 ਕਾਗਜ਼ੀਂ ਲੱਗੇ ਗੂਠੇ ਨੂੰ

 

 ਗਲ ਦਾ ਗੂਠ ਬਣਾ ਦਿੰਦੀਆਂ ਨੇ...

 

 

 ਖੌਰੇ ਕਿਥੇ ਅਲੋਪ ਹੋ ਜਾਂਦੈ

 

 ਅੰਨਦਾਤਾ ਕਹਿ ਕੇ ਵਡਿਆਉਣ ਵਾਲਾ ,

 

 ਜਦੋਂ ਕੋਈ ਟਰੈਕਟਰ ਵੇਚ ਧੀਆਂ-ਪੁੱਤਾਂ ਦੀਆਂ ਫੀਸਾਂ ਭਰਦੈ

 

 ਤੇ ਜਦੋਂ ਮਰਦੇ ਕੀ ਨਾ ਕਰਦਿਆਂ ਦੇ ,

 

 ਜੁੱਲੇ ਤੱਕ ਵਿਕਣ ਲੱਗ ਪੈਂਦੇ ਨੇ

 

 ਤਾਂ ਮਾਹਿਰਾਂ ਮੁਤਾਬਿਕ ਰੀਅਲ ਅਸਟੇਟ ਵਿਚ ਬੂਮ ਜਿਹਾ ਆ ਜਾਂਦੈ ...

 

 

 ਵਰਿਆਂ ਤੋਂ ਸਪਰੇਆਂ ਕਰ ਕਰ

 

 ਖੁਦ ਕੀਟਨਾਸ਼ ਬਣ ਚੁੱਕੇ ਕਿਰਸਾਨਾ ਤੋਂ

 

 ਜਦ ਸ਼ਹਿਰੀ ਤਬਕਾ ਆਰਗੈਨਿਕ ਆਟੇ ਦੀ ਉਮੀਦ ਰੱਖਦੈ ,

 

 ਤਾਂ ਸੱਚ ਜਾਣਿਓ

 

 ਹਰਾ ਇਨਕਲਾਬ ਵੀ ਖਚਰੀ ਜਿਹੀ ਹਾਸੀ ਹੱਸ

 

 ਕਿਸੇ ਡੂੰਘੀ ਸਾਜਿਸ਼ ਦਾ ਅਹਿਸਾਸ ਕਰਾ ਜਾਂਦੈ ..

 

 

 ਤੇ ਅੰਤ ਜਦ ਆਪਣੇ ਹੀ ਨਗਰ ਖੇੜੇ ਦੇ ਪਰੇ ਚ

 

 ਬੈਂਕ ਵਾਲਿਆਂ ਸਾਹਮਣੇ ਹੱਥ ਜੋੜਨ ਦਾ

 

 ਖਿਆਲ ਵੀ ਜ਼ਿਹਨ ਚ ਆਉਂਦੈ ,

 

 ਤਾਂ ਫੇਰ ਸਲਫਾਸ ਵਿਕ੍ਰੇਤਾ ਨੂੰ ਵੀ ਨਹੀ ਪਤਾ ਲਗਦਾ

 

 ਕਿ ਉਹਦੀ ਵੇਚੀ ਸਲਫਾਸ ਕਿਸੇ ਕਣਕ ਦੇ ਡਰੰਮ ਚ ਗਈ ਹੈ

 

 ਜਾਂ ਕਿਸੇ ਬੇਬੱਸ ਜੱਟ ਦੇ ਸੰਘ ਚ...

28 Jun 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

what a comeback..!!!

 

ਕਿੰਨੇ ਚਿਰ ਬਾਅਦ ਤੁਹਾਡੀ ਕਲਮ ਤੋਂ ਕੁਝ ਪੜਨ ਨੂੰ ਮਿਲਿਆ..... n very well up to the expectations...!!

 

jo tuhade ton expect main karda haan...  mainu ohi parhan nu mileya...

 

Top notch..!!!  ... no words..!!

28 Jun 2010

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

ssa bai ji ! Haha yeh boht chir ton kuj likhia nai si..rujhevian karke !! Hun waapsi karde aan hauli hauli ! Hor baaki crew kive aapna..

28 Jun 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

amazing... words ghat pai rahe ne tareef lai...


Extremity at its best !!!

28 Jun 2010

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

@kuljit ..shukria bai ji !! jeeyo..

28 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

its  speechless  ਬਾਈ ਜੀ ..........ਇੱਕ ਜੱਟ ਦੀ ਬਾਦਸ਼ਾਹਤ ਦਾ ਜੋ ਘਾਣ ਅੱਜ ਦੇ ਸਮੇ 'ਚ ਹੋ ਰਿਹਾ ਹੈ, ਸ਼ਾਇਦ ਇਹ ਪਹਿਲਾਂ ਵੀ ਹੋਇਆ ਹੋਵੇਗਾ ? ਪਰ ਹੁਣ ਇਸਦਾ ਜੋ ਸਿੱਟਾ ਸਾਹਮਣੇ ਆ , ਓਹ ਬੜਾ ਹੀ ਦਿਲ ਕੰਬਾਊ , ਨ-ਸਹਿਣ ਯੋਗ ਤੇ ਅੰਤ ਮੌਤ ਦੀ ਆਗੋਸ਼ 'ਚ ਸਮਾਉਣ ਵਾਲਾ ਹੈ ...........ਜਿਸਦੇ ਤਥ ਸਾਡੇ ਸਾਹਮਣੇ ਹਨ| ਕਦੇ ਗੱਲ ਹੁੰਦੀ ਸੀ ...ਜੱਟ ਦੀ ਕਿਸਾਨ ਦੀ ..........
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਕਛੇ ਮਾਰ ਵੰਝਲੀ ਅਨੰਦ ਛਾ ਗਿਆ ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ |
ਬਾਈ ਜੀ ਹੁਣ ਕਾਹਦੇ ਮੇਲੇ ਤੇ ਕਾਹਦੇ ਕਿਸਾਨ ਤੇ ਕਾਹਦਾ ਸ਼ਾਹਾਂ ਦਾ ਹਿਸਾਬ ........
 
ਇੱਕ ਕਰਜੇ ਦੀ ਮਾਰ ਦੂਜੀ ਲੋਟੂ ਸਰਕਾਰ,
ਕੋਈ ਪਿਆ ਏ ਬੀਮਾਰ , ਕਰ ਸਾਨੂੰ ਲਾਚਾਰ,
ਸੰਘੀ ਅੰਨ ਦਾਤੇ ਵਾਲੀ ਕਰੇ ਮੌਤ ਨੂੰ ਤਿਆਰ ,
ਓ ਜੱਟ ਕਿਸਨੂੰ ਬੁਲਾਵੇ ਹੋ ਗਈ ਯਾਰ ਮਾਰ |
ਓ ਜੱਟ ਕਿਸਨੂੰ ਬੁਲਾਵੇ ਹੋ ਗਈ ਯਾਰ ਮਾਰ 

its  speechless  ਬਾਈ ਜੀ ..........ਇੱਕ ਜੱਟ ਦੀ ਬਾਦਸ਼ਾਹਤ ਦਾ ਜੋ ਘਾਣ ਅੱਜ ਦੇ ਸਮੇ 'ਚ ਹੋ ਰਿਹਾ ਹੈ, ਸ਼ਾਇਦ ਇਹ ਪਹਿਲਾਂ ਵੀ ਹੋਇਆ ਹੋਵੇਗਾ ? ਪਰ ਹੁਣ ਇਸਦਾ ਜੋ ਸਿੱਟਾ ਸਾਹਮਣੇ ਆ , ਓਹ ਬੜਾ ਹੀ ਦਿਲ ਕੰਬਾਊ , ਨ-ਸਹਿਣ ਯੋਗ ਤੇ ਅੰਤ ਮੌਤ ਦੀ ਆਗੋਸ਼ 'ਚ ਸਮਾਉਣ ਵਾਲਾ ਹੈ ...........ਜਿਸਦੇ ਤਥ ਸਾਡੇ ਸਾਹਮਣੇ ਹਨ| ਕਦੇ ਗੱਲ ਹੁੰਦੀ ਸੀ ...ਜੱਟ ਦੀ ਕਿਸਾਨ ਦੀ ..........

 

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,

ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,

ਕਛੇ ਮਾਰ ਵੰਝਲੀ ਅਨੰਦ ਛਾ ਗਿਆ ,

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ |

 

ਬਾਈ ਜੀ ਹੁਣ ਕਾਹਦੇ ਮੇਲੇ ਤੇ ਕਾਹਦੇ ਕਿਸਾਨ ਤੇ ਕਾਹਦਾ ਸ਼ਾਹਾਂ ਦਾ ਹਿਸਾਬ ........

 

ਇੱਕ ਕਰਜੇ ਦੀ ਮਾਰ ਦੂਜੀ ਲੋਟੂ ਸਰਕਾਰ,

ਕੋਈ ਪਿਆ ਏ ਬੀਮਾਰ , ਕਰ ਸਾਨੂੰ ਲਾਚਾਰ,

ਸੰਘੀ ਅੰਨ ਦਾਤੇ ਵਾਲੀ ਕਰੇ ਮੌਤ ਨੂੰ ਤਿਆਰ ,

ਓ ਜੱਟ ਕਿਸਨੂੰ ਬੁਲਾਵੇ ਹੋ ਗਈ ਯਾਰ ਮਾਰ |

ਓ ਜੱਟ ਕਿਸਨੂੰ ਬੁਲਾਵੇ ਹੋ ਗਈ ਯਾਰ ਮਾਰ 

 

28 Jun 2010

ਰੰਧਾਵਾ ਪਰੀਤ
ਰੰਧਾਵਾ
Posts: 14
Gender: Female
Joined: 06/Jan/2010
Location: faridkot
View All Topics by ਰੰਧਾਵਾ
View All Posts by ਰੰਧਾਵਾ
 

satsriakal veer............

bahut sohne lafaz jo k punjab di ajoki kirsani nu bahut darsa rahe ne ..............end bahut hi vadhiya hai ..........jeonde raho ..........dua !

28 Jun 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

I am speecless 22 G....

 

Tuhadi kalam nu SALAM ae mera te umeed karda haan eh kalam es tarn hee chaldee rahegi...

 

Best Wishes

28 Jun 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

satshiriakal veer jiii

 

tusi te veer ji kmaal karti.......

 

bohut hi sohna likhea veer jiiii apne anmol trike naal es nu pesh kita hai,

 

tuhadi gall loka nu jagruk krn vali te hai par loki sarkar age bebas te hai ,

baki kai sade vicho hi bane sarkari lidar sadia jda nu hi khokhla kri jande ne.......

 

tusi vangarrr lai eee oh sarkar nu.....

 

 

parmatma tuhde te mehar kare ke tusi apne rujhevea cho kimti sma kad ke age to hor ise tra likhde raho ...............

 

 

29 Jun 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 
ਦਿਵ੍ਰੂਪ ਜੀ
 
"ਕਿਸਾਨ ਦੇ ਨਾਮ ਖੁੱਲੀ ਕਵਿਤਾ" ਜਦ ਸਿਰਲੇਖ ਪੜ੍ਹਇਆ
,ਤਾਂ ਲੱਗਾ ਕਿ ਕੋਈ ਪੜਾਕੂ ਕਿਤਾਬੀ ਗੱਲਾਂ ਲਿਖ ਗਿਆ ਹੋਣਾ,ਲੀਡਰਾਂ ਵਾਂਗ
................ਪਰ ਜਦ ਇਹ ਕਵਿਤਾ ਪੜੀ ਤਾਂ ਲੱਗਾ ਕਿ ਕਿਸਾਨ ਆਪਣੀ ਹੱਡ ਬੀਤੀ ਸੁਣਾ ਰਿਹਾ ਹੋਵੇ..............ਬਹੁਤ ਹੀ ਭਾਵੁਕ ਕਰਨ ਵਾਲੀ ਰਚਨਾ ਹੈ
ਅੱਜ ਤੁਸੀਂ ਲਾਜਵਾਬ ਕਰ ਦਿੱਤਾ ਹੈ..........ਤੁਹਾਡੀ ਸੋਚ ਅਤੇ ਕ਼ਲਮ ਨੂ ਸਲਾਮ ਹੈ.............
ਕਿਸਾਨ ਦੇ ਤੁਲਨਾ ਕੀਟਨਾਸ਼ਕ ਦਵਾਈਆਂ ਨਾਲ ਕਰ ਕੇ ਤਾਂ ਸਰਕਾਰ ਦੇ ਜੜੀ ਹੈ .............
 
29 Jun 2010

Showing page 1 of 2 << Prev     1  2  Next >>   Last >> 
Reply