|
 |
 |
 |
|
|
Home > Communities > Punjabi Poetry > Forum > messages |
|
|
|
|
|
|
ਫਰਜ਼ |
ਸੱਜਣਾ ਤੇਰੇ ਘਰ ਨੂ ਆਏ ਸੀ, ਤੇਰੇ ਦਰ ਦੀ ਠੋਕਰ ਖਾ ਚੱਲੇ, ਹੁਣ ਅੱਗੇ ਤੇਰੀ ਮਰਜ਼ੀ ਹੈ, ਅਸੀਂ ਆਪਣਾ ਫਰਜ਼ ਨਿਭਾ ਚੱਲੇ ! ਤੇਰੇ ਘਰ ਦੀ ਦਹਲੀਜ਼ ਉੱਤੇ ਸੱਜਣਾ ਜਦੋ ਮੈਂ ਪੈਰ ਪਾਇਆ ਸੀ, ਦਿਲ ਵਿਚੋ ਹੂਕ ਜਿਹੀ ਨਿਕਲੀ ਸੀ ਤੇ ਮਨ ਮੇਰਾ ਭਰ ਆਇਆ ਸੀ, ਇਸ ਭਰੇ ਹੋਏ ਮਨ ਦੀ ਗਾਗਰ ਚੋ ਕੁਝ ਅਥਰੂ ਇਥੇ ਵੀ ਵਹਾ ਚੱਲੇ, ਹੁਣ ਅੱਗੇ ਤੇਰੀ ਮਰਜ਼ੀ ਹੈ, ਅਸੀਂ ਆਪਣਾ ਫਰਜ਼ ਨਿਭਾ ਚੱਲੇ ! ਤੂੰ ਸਾਨੂੰ ਧੋਖਾ ਦੇ ਦਿੱਤਾ, ਪਰ ਦਿਲ ਮੇਰਾ ਇਹ ਮੰਨਦਾ ਨਹੀ, ਤੂੰ ਸਾਨੂੰ ਲਾਹ ਕੇ ਸੁੱਟ ਦਿੱਤਾ, ਪਰ ਮੈਂ ਕੱਪੜਾ ਤੇਰੇ ਤੰਨ ਦਾ ਨਹੀ, ਜੋ ਰਹਿੰਦੇ ਦਿਲ ਚ ਭੁਲੇਖੇ ਸੀ, ਅੱਜ ਓਹ ਵੀ ਅਸੀਂ ਮਿਟਾ ਚੱਲੇ, ਹੁਣ ਅੱਗੇ ਤੇਰੀ ਮਰਜ਼ੀ ਹੈ, ਅਸੀਂ ਆਪਣਾ ਫਰਜ਼ ਨਿਭਾ ਚੱਲੇ ! ਤੂੰ ਹੱਸਦਾ ਵੱਸਦਾ ਰਹਿ ਸੱਜਣਾ, ਮੇਰੇ ਦਿਲ ਚੋ ਇਹੋ ਦੁਆ ਨਿਕਲੇ, ਕਾਸ਼! ਕੇ ਏਦਾ ਹੋ ਜਾਵੇ, ਤੇਰੇ ਹਥਾਂ ਵਿਚ ਮੇਰਾ ਸਾਹ ਨਿਕਲੇ, ਸਾਡੀ ਆਖਰੀ ਖਵਾਇਸ਼ ਕੀ ਹੋਣੀ ਅੱਜ ਓਹ ਵੀ ਤੇਨੂੰ ਸੁਣਾ ਚੱਲੇ, ਹੁਣ ਅੱਗੇ ਤੇਰੀ ਮਰਜ਼ੀ ਹੈ, ਅਸੀਂ ਆਪਣਾ ਫਰਜ਼ ਨਿਭਾ ਚੱਲੇ !!!!
|
|
12 May 2012
|
|
|
|
ਸਿਰਲੇਖ ਵੀ ਵਧੀਆ ਤੇ ਲਿਖਿਆ ਵੀ ਵਧੀਆ
|
|
12 May 2012
|
|
|
|
|
BHUT hi vadia ji ,,,,,,,,,,
|
|
12 May 2012
|
|
|
|
|
|
Beautiful! "Tu sanu laah k sutt dita, pr main kapda tere tann da nahi" . Awesome. :)
|
|
13 May 2012
|
|
|
|
|
main kha bhut wadiya bhut hi jaada wadiya,,,some of the lines heart touching
|
|
13 May 2012
|
|
|
|
ਦਿਲ ਦੇ ਜ਼ਜ਼ਬਾਤਾਂ ਨੂੰ ਇੱਕ ਲੜੀ ਵਿਚ ਬਹੁਤ ਹੀ ਸੋਹਣੇ ਤਰੀਕੇ ਨਾਲ ਪਰੋਇਆ ਹੈ ,,,ਹੋਰ ਵੀ ਵਧੀਆ ਵਧੀਆ ਰਚਨਾਵਾਂ ਦੀ ਉਡੀਕ ਰਹੇ ਗੀ ,,,ਜਿਓੰਦੇ ਵੱਸਦੇ ਰਹੋ,,, ( i`ll make sure that kiran reads it :) ,,,),,,
|
|
13 May 2012
|
|
|
|
|
|
|
|
|
|
|
 |
 |
 |
|
|
|