|
 |
 |
 |
|
|
Home > Communities > Punjabi Poetry > Forum > messages |
|
|
|
|
|
ਫੱਟ ਅਸਾਂ ਦੇ ਪੂਰ ਵੇ ਮੌਲਾ |
ਵੱਖਰਾ ਦਵੀਂ ਸਰੂਰ ਵੇ ਮੌਲਾ ਤੇਰਾ ਨੈਣੀਂ ਨੂਰ ਵੇ ਮੌਲਾ ਤੇਰੇ ਬੰਦਿਆਂ ਜ਼ਖ਼ਮੀਂ ਕੀਤਾ ਫੱਟ ਅਸਾਂ ਦੇ ਪੂਰ ਵੇ ਮੌਲਾ
ਮੌਹਰਾ ਦਿੱਤਾ ਹੱਸੇ ਪੀ ਕੇ ਸਾਡੇ ਵਾਂਗੂੰ ਦੱਸੇ ਪੀ ਕੇ ਪੱਥਰ ਪੂਜਣ ਵਾਲੀ ਦੁਨੀਆਂ ਭੰਡਿਆ ਕੋਹਿਨੂਰ ਵੇ ਮੋਲਾ ਫੱਟ ਅਸਾਂ ਦੇ ਪੂਰ ਵੇ ਮੌਲਾ
ਇਸ਼ਕੋਂ ਕੱਚੀਆਂ ਦੰਦੀਆਂ ਮੌਲਾ ਰੱਖ ਲੈ ਚੰਗੀਆਂ ਮੰਦੀਆਂ ਮੌਲਾ ਮਾਂ ਦੇ ਵਾਂਗੂੰ ਨਿੱਕਿਆਂ ਬਾਲਾਂ ਦੇ ਦੇ ਰੋਟੀ ਚੂਰ ਵੇ ਮੌਲਾ ਫੱਟ ਅਸਾਂ ਦੇ ਪੂਰ ਵੇ ਮੌਲਾ
ਆਦਮ ਦੀ ਜੋ ਪਸਲੀ ਮੌਲਾ ਲਾਹੀ ਗਲ ਚੋਂ ਹਸਲੀ ਮੌਲਾ ਫੜਕੇ ਬਾਹੋਂ ਲੈ ਜਾ ਖਸਮਾਂ ਰਹਿ ਨਾ ਹੁੰਦਾ ਦੂਰ ਵੇ ਮੌਲਾ ਫੱਟ ਅਸਾਂ ਦੇ ਪੂਰ ਵੇ ਮੌਲਾ
ਬਹੁਤਾ ਲਾਵੀਂ ਥੋਹੜਾ ਲਾਵੀਂ ਪਰ ਨਾ ਮੌਲਾ ਕੌੜਾ ਲਾਵੀਂ ਤੇਰੀ ਨਜ਼ਰੋਂ ਫਲਕੇ ਜਾਣਾ ਝੜਦਾ ਰੂਹੋਂ ਬੂਰ ਵੇ ਮੌਲਾ ਫੱਟ ਅਸਾਂ ਦੇ ਪੂਰ ਵੇ ਮੌਲਾ
ਸ਼ਿਵ ਰਾਜ ਲੁਧਿਆਣਵੀ
|
|
23 Dec 2014
|
|
|
|
ਪੱਥਰ ਪੂਜਣ ਵਾਲੀ ਦੁਨੀਆਂ
ਭੰਡਿਆ ਕੋਹਿਨੂਰ ਵੇ ਮੋਲਾ
ਫੱਟ ਅਸਾਂ ਦੇ ਪੂਰ ਵੇ ਮੌਲਾ
ਵੰਡਰਫੁੱਲ ! ਕਿਆ ਵੈਚਾਰਿਕ ਗਹਿਰਾਈਆਂ ਤੇ ਕਿਆ ਉਚਾਈਆਂ ਨੇ ਜੀ... ਅਤਿ ਸੁੰਦਰ...
ਸਾਂਝੀ ਕਰਨ ਲਈ ਧੰਨਵਾਦ ਬਿੱਟੂ ਬਾਈ ਜੀ |
ਵਾਹਿਗੁਰੂ ਕਰੇ ਇਹ ਸਾਹਿਤਕ ਲੰਗਰ ਆਪ ਦੇ ਹੱਥੋਂ ਅਤੁੱਟ ਵਰਤਦਾ ਰਹੇ |
ਪੱਥਰ ਪੂਜਣ ਵਾਲੀ ਦੁਨੀਆਂ
ਭੰਡਿਆ ਕੋਹਿਨੂਰ ਵੇ ਮੋਲਾ
ਫੱਟ ਅਸਾਂ ਦੇ ਪੂਰ ਵੇ ਮੌਲਾ
ਵੰਡਰਫੁੱਲ !
ਕਿਆ ਵੈਚਾਰਿਕ ਗਹਿਰਾਈਆਂ ਤੇ ਕਿਆ ਉਚਾਈਆਂ ਨੇ ਜੀ... ਅਤਿ ਸੁੰਦਰ...
ਸਾਂਝੀ ਕਰਨ ਲਈ ਧੰਨਵਾਦ ਬਿੱਟੂ ਬਾਈ ਜੀ |
ਵਾਹਿਗੁਰੂ ਕਰੇ ਇਹ ਸਾਹਿਤਕ ਲੰਗਰ ਆਪ ਦੇ ਹੱਥੋਂ ਅਤੁੱਟ ਵਰਤਦਾ ਰਹੇ |
|
|
23 Dec 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|