Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਫੇਰ ਕਦੋਂ ਬੋਲੋਗੇ....?????

ਆਬਾਦੀ ਦੇ ਗਿਰਾਫ਼ ਦੀਆਂ
ਵਧੀ ਜਾਣ ਪੌੜੀਆਂ !
ਕਿੰਨੀਆਂ ਕੁ ਸੜਕਾਂ
ਕਰੋਗੇ ਹੋਰ ਚੌੜੀਆਂ ??

ਖਾ ਲਿਆ ਮਕਾਨਾਂ ਤੇ
ਕਲੋਨੀਆਂ.....ਜ਼ਮੀਨ ਨੂੰ !
'ਸਭ ਕੁੱਝ' ਸੌਂਪ ਦਿੱਤਾ
'ਕਾਮੇ' ਨੇ ਮਸ਼ੀਨ ਨੂੰ !!

 

ਵਿੱਦਿਆ ਮਿਆਰੋਂ ਡਿੱਗੀ
ਬਣ ਗਈ ਵਪਾਰ ਹੁਣ !
ਬੇ-ਰੁਜ਼ਗ਼ਾਰਾਂ ਵਾਲੀ
ਲੰਬੀ ਹੋਈ ਕਤਾਰ ਹੁਣ !!

 

ਵਧੀ ਮਹਿੰਗਾਈ ਹੱਦੋਂ
ਚੁੱਲੇ ਠੰਢੇ ਕਰੀ ਜਾਵੇ !
ਤੇ ਹਾਕਮਾਂ ਦਾ ਬਸ 'ਕੱਲੇ
'ਬਿਆਨ' ਦੇ ਕੇ ਸਰੀ ਜਾਵੇ !!

 

'ਚੈਨਲਾਂ' ਤੇ 'ਨਸ਼ਿਆਂ' ਨੇ
ਖ਼ੋਰੀਆਂ ਜਵਾਨੀਆਂ !
ਕਹਿਰ ਬਣ ਢਹਿਣਗੀਆਂ
'ਇਨ੍ਹਾਂ' ਦੀਆਂ 'ਮਿਹਰਬਾਨੀਆਂ' !!

 

ਹੱਥਾਂ ਨਾਲ਼ ਦਿੱਤੀਆਂ
ਮੂੰਹਾਂ ਨਾਲ਼ ਖੋਲ੍ਹੋਗੇ !
ਅੱਜ ਨਾ ਜੇ ਬੋਲੇ ਲੋਕੋ
ਫੇਰ ਕਦੋਂ ਬੋਲੋਗੇ...
ਫੇਰ ਕਦੋਂ ਬੋਲੋਗੇ....?????

 

 

ਜ.ਔਲਖ

11 Dec 2013

Reply