ਫਿਤਰਤ
ਮੇਰੇ ਅੰਨ੍ਹੇ ਪਿਆਰ ਨੂੰ
ਤੇਰੀ ਆਜ਼ਾਦ ਫਿਤਰਤ
ਕਦੇ ਸਮਝ ਹੀ ਨੀ ਆਈ......
ਜਿੰਨਾ ਮੇਰੇ ਪਿਆਰ ਨੇ ਤੇਨੂੰ
ਮੁਠ ਚ ਘੁੱਟਣਾ ਚਾਹਿਆ
ਉੰਨਾ ਤੂੰ ਰੇਤ ਵਾਂਗੂ
ਮੇਰੇ ਹਥਾਂ ਚੋਂ ਫਿਸਲਦਾ ਗਿਆ.......
ਤੂੰ ਅਕਸਰ ਕਹਿੰਦਾ.....
ਪਿਆਰ ਲੈਣ ਦਾ ਨਹੀਂ ਦੇਣ ਦਾ ਨਾਂ ਹੈ
ਪਿਆਰ ਬੰਨ੍ਹਣ ਦਾ ਨਹੀਂ ਸਮਰਪਣ ਦਾ ਨਾਂ ਹੈ
ਬਹੁਤ ਕੁਝ ਦੁਨੀਆ 'ਚ ਹੈ
ਪਿਆਰ ਤੋ ਇਲਾਵਾ........
ਪਰ ਮੇਰੇ ਲਈ.......
ਤੇ ਤੂੰ ਹੀ ਦੁਨਿਆ ਹੈਂ
ਤੈਨੂੰ ਕਿਸ ਤਰਾਂ ਸਮਝਾਵਾਂ???
ਤੇਰੀ ਨਜ਼ਰ ਚ.....
ਮੈਂ ਅਜਨਬੀਆਂ ਦੀ ਭੀੜ ਚੋਂ
ਥੋੜੀ ਘਟ ਅਜਨਬੀ ਆ ਸ਼ਾਇਦ.....
ਮੇਰੀ ਨਜ਼ਰ ਚ....
ਜੱਗ 'ਚ ਤੇਰੇ ਤੋ ਇਲਾਵਾ
ਹਰ ਕੋਈ ਅਜਨਬੀ ਹੈ ਸ਼ਾਇਦ.....
ਹੰਝੂ ਵਗਦੇ ਨੇ ਅਕਸਰ
ਤੈਨੂੰ ਇਸ ਤਰਾਂ ਦੂਰ ਹੁੰਦੇ ਵੇਖ......
ਪਰ ਮੈਂ ਅਕਸਰ ਪੂੰਝ ਲੈਨੀ ਆਂ
ਨਹੀਂ ਚਾਹੁੰਦੀ ਤੈਨੂੰ ਹੰਝੂਆਂ ਦੀ ਸੌਂਹ ਪਾ ਕੇ ਰੋਕਣਾ.......
ਲੈ ਹੁਣ ਮੈਂ ਆਪਣੀ ਮੁਠ ਖੋਲ ਦਿਤੀ ਹੈ...ਭਾਵੇਂ
ਓਸ ਦੀ ਬੂੰਦ ਬਣ
ਮੇਰੀ ਤਲੀ 'ਚ ਸਮਾ ਜਾ...........
ਜਾਂ ਫੇਰ ਰੇਤ ਬਣ
ਮੇਰੇ ਹਥ 'ਚੋਂ ਫਿਸਲ ਜਾ........
ਇਹ ਹੁਣ ਮੈਂ ਤੇਰੇ ਤੇ ਛੱਡਿਆ ਹੈ.......
ਇਹ ਹੁਣ ਮੈਂ ਤੇਰੇ ਤੇ ਛੱਡਿਆ ਹੈ......
Mandeep
18/01/2011