ਹੋਰਾਂ ਨੂੰ ਕਿਓ ਦੋਸ਼ ਦੇਵਾਂ ਮੈਨੂੰ ਯਾਰ ਬਣਾਉਣੇ ਨਹੀਂ ਆਉਂਦੇ।
ਜਿਹੜੇ ਇਹ ਗੁਣ ਰੱਖਦੇ ਨੇ, ਉਹੀ ਜਾਣਨ ਹਰ ਵੇਲੇ ਕਿ ਯਾਰ ਉਹਨਾਂ ਦੇ ਕੀ ਚਾਹੁੰਦੇ।
ਸਕੂਲ ਕਾਲਜ ਤੇ ਆਈ.ਟੀ.ਆਈ, ਕੋਈ ਮਿਲਿਆ ਨਹੀਂ ਜਿਹਨੂੰ ਮੀਤ ਆਖਾਂ,
ਡਿਪਲੋਮਾ ਤੇ ਡਿਗਰੀ ਵਿੱਚ ਕੁਝ ਮਿਲੇ ਜਿਨ੍ਹਾਂ ਨਾਲ ਪ੍ਰੀਤ ਰੱਖਾਂ।
ਇੱਕ ਮਿਲਿਆ ਜੋ ਸਭ ਨਾਲ ਹੀ ਰੱਖੇ ਰਿਸ਼ਤੇ ਚੰਗੇ ਜੀ,
ਪਰ ਉਹ ਵੀ ਮੈਨੂੰ ਦੇ ਨਾ ਸਕਿਆ, ਜਦ ਦੋ ਦਿਨ ਉਸ ਤੋਂ ਮੰਗੇ ਜੀ।
ਹੋਰ ਸਭਨਾਂ ਦੀ ਇਹ ਗਲਤੀ ਨਹੀਂ ਹੋ ਸਕਦੀ, ਜੋ ਠੁਕਰਾਉਂਦੇ ਮੇਰੀ ਯਾਰੀ ਜੀ।
ਮੈਂ ਆਪਣੇਂ ਆਪ'ਚ ਹੀ ਖੁੱਭਿਆ ਰਿਹਾ, ਸ਼ਾਇਦ ਇਹੀ ਹਲਤੀ ਭਾਰੀ ਸੀ।