|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਥੋਹਰਾਂ ਦੀ ਦੋਸਤੀ |
ਥੋਹਰਾਂ ਦੀ ਦੋਸਤੀ
ਕਾਕਾ ਗਿੱਲ
ਯਾਰ ਪੁਰਾਣੇ ਵਟਾ ਲਏ
ਨਵੇਂ ਨਕੋਰਾਂ ਨਾਲ
ਸਾਫ਼ ਦਿਲਾਂ ਦੇ ਸੌਦੇ ਕਰ
ਲਏ ਚੋਰਾਂ ਨਾਲ
ਰੁੱਖੇ ਵਤੀਰੇ ਤੱਕ
ਬਰਸਾਤੀਂ ਬੱਦਲੀ ਤ੍ਰਿਹਾਈ
ਦੇਖ ਮੱਥੇ ਤਿਉੜੀਆਂ
ਫ਼ੁੱਲਾਂ ਨੇ ਮਹਿਕ ਗੁਆਈ
ਬੇਕਸੂਰਾਂ ਤੋਂ ਜ਼ੁਰਮ
ਮਨਵਾਇਆ ਜੋਰਾਂ ਨਾਲ
ਸੱਟਾਂ ਖਾ ਖਾਕੇ
ਸੂਰਜ ਲੋਅ ਬੁਝਾਈ
ਖ਼ੁੱਲ੍ਹੇ ਜ਼ਖਮਾਂ ਰੰਗਹੀਣ
ਲਹੂ ਨਹਿਰ ਚਲਾਈ
ਸੰਨਾਟੇ ਦੋਸਤੀ ਕੀਤੀ
ਕੰਨਪਾੜੂ ਸ਼ੋਰਾਂ ਨਾਲ
ਮਹਿਫਲਾਂ ਵਿੱਚ ਚੁਪੀਤਾ
ਬੈਠਾ ਰਹਾਂ ਨੁਕੇਰੇ
ਰੋਸ਼ਨੀਆਂ ਦੇ ਬਜਾਰੀਂ
ਖਾਂਦੇ ਰਹਿਣ ਹਨੇਰੇ
ਗੁੱਡੀ ਨਾ ਉੱਡਦੀ
ਟੁੱਟੀਆਂ ਡੋਰਾਂ ਨਾਲ
ਜਿੰਦ ਤੜਫਾਉਂਦੇ ਰਹਿਣ
ਰੁਜਾਨੇ ਸ਼ਿਕਾਇਤਾਂ ਝਗੜੇ
ਪਾਉਂਦੇ ਨੀਲ ਸਰੀਰੀਂ
ਖਰਵੀਂ ਮਖਮਲ ਦੇ ਰਗੜੇ
ਦਿਲ ਕਿੱਦਾਂ ਮਿਲੇ
ਸੱਜਣ ਕਠੋਰਾਂ ਨਾਲ
ਸੁੱਕੇ ਸਮੁੰਦਰ ਰੋਗੀ
ਮੱਛੀਆਂ ਰੇਤੀਂ ਤੜਫਣ
ਮੰਜ਼ਿਲ ਗੁਆਉਂਦੇ ਕਾਫਲੇ
ਥੱਕੀਆਂ ਹਵਾਵਾਂ ਭਟਕਣ
ਕੰਡੇ ਵੱਜਣੇ ਪਾਕੇ
ਦੋਸਤੀ ਥੋਹਰਾਂ ਨਾਲ
|
|
27 Jun 2011
|
|
|
|
|
ਤੁਹਾਡੀ ਪਹਲੀ ਲਾਇਨ ਬਹੁਤ ਵਧੀਆ ਲੱਗੀ, " ਯਾਰ ਪੁਰਾਣੇ ਵਟਾ ਲਏ, ਨਵੇ ਨਾਕੋਰਾਂ ਨਾਲ" ਤੁਸੀਂ ਹੁਣ ਤਕ ਕਿਥੇ ਸੀ ਜੀ.....ਖੈਰ ਜੀ ਖੁਸ਼-ਆਮ-ਦੀਦ
|
|
27 Jun 2011
|
|
|
|
|
bahut sohni rachna veer ji...keep it up....
|
|
27 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|