Home > Communities > Punjabi Poetry > Forum > messages
ਗਮਾਂ ਦਾ ਪੂਰ
ਗਮਾਂ ਦਾ ਇਕ ਪੂਰ ਮੈਨੂੰ ਹੋਰ ਦੇ ਦੇ
ਹਾਲੇ ਮੇਰੇ ਸਾਹਾਂ ਦਾ ਮੁੱਕਣਾ ਬਾਕੀ ਹੈ
ਰੋਜ਼ ਸੇਕਾਂ ਮੈਂ ਮਾਂਏ ਮੋਤ ਦੀ ਧੁੱਪ ਨੂੰ
ਜਿਸਮ ਦਾ ਥੋੜਾ ਹੋਰ ਸੁੱਕਣਾ ਬਾਕੀ ਹੈ
ਗਲ ਗਲ ਹੋਈਆ ਮੇਰੀ ਚੁੱਪ ਦੀਆਂ ਵੇਲਾਂ
ਲੱਜ ਬਣਕੇ ਖੂਹ'ਚ ਮੈਨੂੰ ਸੁੱਟਣਾ ਬਾਕੀ ਹੈ
ਤੇਰੇ ਬਿਰਹੋ ਨੂੰ ਰੋਜ਼ ਲਾਵਾਂ ਮੈਂ ਸ਼ੋਖ ਹੀ ਰੰਗ
ਮੇਰਾ ਸਫੇਦ ਦਾਮਨ'ਚ ਸੱਜਣਾ ਬਾਕੀ ਹੈ
ਉਮਰਾ ਤੋਂ ਪਾਲੇ ਜੋ ਵਹੀਰ ਮੈਂ ਇਸ਼ਕ ਦੇ
ਉਹਨਾਂ ਪਿਆਰਿਆਂ ਦਾ ਮੈਨੂੰ ਲੁੱਟਣਾ ਬਾਕੀ ਹੈ
ਮੇਰੀ ਹਰ ਸ਼ਾਖ ਦੇ ਪੱਤੇ ਜ਼ਰਦ ਹੋ ਗਏ ਨੇ
ਜ਼ਾਲਮ ਹਵਾਂਵਾ ਨਾਲ ਹੁਣ ਟੁੱਟਣਾ ਬਾਕੀ ਹੈ
ਗਮਾਂ ਦਾ ਇਕ ਪੂਰ ਮੈਨੂੰ ਹੋਰ ਦੇ ਦੇ
ਹਾਲੇ ਮੇਰੇ ਸਾਹਾਂ ਦਾ ਮੁੱਕਣਾ ਬਾਕੀ ਹੈ
ਵਹੀਰ -ਡਾਕੂ
ਸੰਜੀਵ ਸ਼ਰਮਾਂ
15 Nov 2014
sampooran kaav sangreh wich darjh hon wali eh kavita wich har rang maujood hai aap g di kalam chon millea,...............keep it up,............dard harfan wich beyaan ho ke aapni manzil wal pahunch geya.............its amazing.
jeo veer
17 Nov 2014
ਮੇਰੀ ਹਰ ਸ਼ਾਖ ਦੇ ਪੱਤੇ ਜ਼ਰਦ ਹੋ ਗਏ , ਜ਼ਾਲਿਮ ਹਵਾਵਾਂ ਨਾਲ ਹੁਣ ਟੁੱਟਣਾ ਬਾਕੀ ਹੈ
ਬੇਹਦ ਖੂਬਸੂਰਤੀ ਨਾਲ ਬਿਰਹੋਂ ਦੀ ਪੀੜ ਨੂ ਬਿਆਨ ਕਰਦੀ ਇਹ ਕਵਿਤਾ 'ਸ਼ਿਵ' ਦੀ ਯਾਦ ਦਿਵਾ ਗਈ
ਸ਼ੁਕਰੀਆ ਜੀ

Yoy may enter 30000 more characters.
20 Nov 2014
Copyright © 2009 - punjabizm.com & kosey chanan sathh