|
 |
 |
 |
|
|
Home > Communities > Punjabi Poetry > Forum > messages |
|
|
|
|
|
'ਗੱਡਾ' |

ਭਾਵੇ ਤੂੰ ਖੂੰਜੇ ਚ ਮੂਧਾ ਮਾਰਿਆਂ ਪਿਆ ਏ ਪਰ ਮੈਨੂੰ ਤੇਰੇ ਚ ਮੇਰੇ ਪਿਤਾ,ਦਾਦਾ,ਪੜਦਾਦਾ ਦਿਸਦੇ ਨੇ ਕੀ ਦੱਸਾ ਤੈਨੂੰ ਨਹੀ-ਨਹੀ, ਮੈਂ ਤੈਨੂੰ ਨਹੀ ਵੇਚਣਾ ਪੁਰਖਿਆਂ ਦੀ ਤੂੰ ਹੀ ਤਾਂ ਇੱਕੋ-ਇੱਕ ਨਿਸ਼ਾਨੀ ਬਚੀ ਏ। ਇਨਾਂ ਨੂੰ ਕੀ ਪਤਾ ਜਦੋਂ ਤੇਰੇ ਤੇ ਲੱਦ ਕੇ ਨਰਮਾਂ-ਕਣਕ ਵੇਚ ਕੇ, ਵੀ ਆੜ੍ਹਤ ਤੋਂ ਚਾਰ-ਛਿੱਲੜ ਬਚਾ ਲਿਆਉਂਦਾ ਸੀ। ਹੁਣ ਤਾਂ ਤੇਰੀ ਕਦਰ, ਮੈਂ ਹੀ ਕਰਦਾ ਹਾਂ। ਭਾਵੇ ਤੂੰ ਮੇਰੇ ਪੁੱਤਰਾਂ, ਵੱਲੋਂ ਬੇਕਾਰ ਏ। ਪਰ ਮੈਨੂੰ ਤੂੰ ਬਹੁਤ, ਪਿਆਰਾ ਲੱਗਦਾ ਏ। ਮੇਰੇ ਜਿੰਨੀ ਤੇਰੀ ਉਮਰ ਤਾ ਹੈ ਈ ਮੈਨੂੰ ਪਤਾ ਮੇਰਾ ਸਿਵਾ ਠੰਡਾ ਹੋਣ ਪਿੱਛੋਂ ਤੇਰਾ ਵੀ ਕਿਤੇ ਮੇਰੇ ਵਾਲਾ ਹਾਲ ਨਾ ਹੋ ਜੇ ਨਹੀ-ਨਹੀ-ਨਹੀਂ................
ਪਰਮਿੰਦਰ ਸਿੰਘ ਭੁੱਲਰ ,
|
|
16 Jan 2014
|
|
|
|
ਪੁਰਖਿਆਂ ਦੀ ਨਿਸ਼ਾਨੀ ਨਾਲ ਪਿਆਰ ਦੀ ਦਿਲ ਟੁੰਬਵੀਂ ਗਾਥਾ | TFS
|
|
16 Jan 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|