Punjabi Poetry
 View Forum
 Create New Topic
  Home > Communities > Punjabi Poetry > Forum > messages
gagandeep singh
gagandeep
Posts: 20
Gender: Male
Joined: 16/May/2009
Location: ludhiana
View All Topics by gagandeep
View All Posts by gagandeep
 
ਧੀਆਂ ਦੀ ਬਰਬਾਦੀ

 

ਇਨ੍ਹਾਂ ਡਾਲਰ ਪੌਂਡਾਂ ਨੇ , ਕੀਤੀ ਧੀਆਂ ਦੀ ਬਰਬਾਦੀ ।

ਗ਼ੋਦੀ ਵਿਚ ਖਡਾਉਂਦੇ ਸੀ, ਮਾਪੇ ਸੀਨੇ ਨਾਲ ਲਗਾ ਕੇ ।
ਮਾਂ ਤਾਂ ਸੁਪਨੇ ਲੈਂਦੀ ਸੀ, ਧੀ ਦੇ ਗਲ 'ਚ ਬਸਤਾ ਪਾ ਕੇ ।
ਪੜ੍ਹ ਲਿਖ ਕੇ ਧੀ ਰਾਣੀ, ਉਹ ਮਾਣੇ ਰੱਜ ਆਜ਼ਾਦੀ ।
... ਇਨ੍ਹਾਂ ਡਾਲਰ ਪੌਡਾਂ ਨੇ, ਕੀਤੀ ਧੀਆਂ ਦੀ ਬਰਬਾਦੀ ।

ਅੱਜ ਪੁਤਾਂ ਨਾਲੋਂ ਵੀ, ਧੀਆਂ ਵੱਧ ਪੜ੍ਹਾਉਂਦੇ ਲੋਕੀਂ ।
ਹੁਣ ਧੀ ਦੀ ਲੋਹੜੀ ਨੂੰ, ਪੁਤਾਂ ਵਾਂਗ ਮਨਾਉਂਦੇ ਲੋਕੀਂ ।
ਮਾਪੇ ਸੋਚਾਂ ਵਿਚ ਡੁੱਬੇ, ਕਿਥੇ ਧੀ ਦੀ ਕਰੀਏ ਸ਼ਾਦੀ ।
ਇਨ੍ਹਾਂ ਡਾਲਰ ਪੌਂਡਾਂ ਨੇ, ਕੀਤੀ ਧੀਆਂ ਦੀ ਬਰਬਾਦੀ ।

ਸੁਪਨਾਂ ਲੈ ਵਿਦੇਸ਼ਾਂ ਦੇ, ਨਿੱਤ ਨਵੀਂ ਉਡਾਰੀ ਮਾਰਨ ।
ਮਾਪੇ ਜੂਆ ਲਾ ਬਹਿੰਦੇ, ਭਾਵੇਂ ਜਿੱਤ ਜਾਣ ਜਾਂ ਹਾਰਨ ।
ਧੀ ਵੀ ਅੜੀਅਲ ਹੋ ਜਾਂਦੀ, ਜਿਉਂ ਕਸਮ ਹੁੰਦੀ ਏ ਖਾਧੀ ।
ਇਨ੍ਹਾਂ ਡਾਲਰ ਪੌਂਡਾਂ ਨੇ, ਕੀਤੀ ਧੀਆਂ ਦੀ ਬਰਬਾਦੀ ।

ਇਹੋ ਜਿਹੇ ਸੁਪਨੇ, ਹੁੰਦੇ ਕਿਸੇ ਕਿਸੇ ਦੇ ਪੂਰੇ ।
ਘਰ ਉਜੜ ਜਾਂਦੇ ਨੇ, ਫਿਰ ਕੋਈ ਇਕ ਦੂਜੇ ਨੂੰ ਘੂਰੇ।
ਘਰ ਫ਼ੂਕ ਤਮਾਸ਼ਾ ਬਣਿਆਂ, ਸੋਚਾਂ ਵਿਚ ਪਈ ਸ਼ਹਿਜ਼ਾਦੀ ।
ਇਨ੍ਹਾਂ ਡਾਲਰ ਪੌਂਡਾਂ ਨੇ, ਕੀਤੀ ਧੀਆਂ ਦੀ ਬਰਬਾਦੀ 

 

 

27 Jul 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sachai de thoda thoda nede baithdi a eh rachana... videshan de supne vakai ghar barbaad kr dinde ne kayi vari....

tfs veer g..

27 Jul 2012

gagandeep singh
gagandeep
Posts: 20
Gender: Male
Joined: 16/May/2009
Location: ludhiana
View All Topics by gagandeep
View All Posts by gagandeep
 

thanx bro

 

31 Jul 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕਾਫੀ ਹੱਦ ਤੱਕ ਸਚਾਈ ਹੈ ਤੁਹਾਡੀ ਰਚਨਾ ਵਿਚ........ਧਨਵਾਦ ਇਥੇ ਸਾਂਝ ਪਾਓਣ ਲਈ.......

01 Aug 2012

gagandeep singh
gagandeep
Posts: 20
Gender: Male
Joined: 16/May/2009
Location: ludhiana
View All Topics by gagandeep
View All Posts by gagandeep
 

thanx

01 Aug 2012

Reply