ਕੋਈ ਫ਼ਕੀਰ ਬਣ ਲੱਭੇ, ਕੋਈ ਲੱਭੇ ਬਣ ਪੀਰ...,
ਪਰ ਆਸ਼ਿਕ ਦੀ ਜੂਨੇ.........ਕਿਤੋ ਮਿਲੀ ਧਰਵਾਸ ਨਈਂ..
ਹੁਣ ਯਾਰ ਕਰੇ ਵਾਰ, ਵਾਂਗ ਚੰਡੀ ਤਲਵਾਰ...,
ਕੀ ਸ਼ਿਕਵਾ ਤੇ ਗ਼ਿਲਾ ..........ਜਦ ਰੱਖੀ ਕੋਈ ਆਸ ਨਈਂ....
ਬਣਾ ਟੇਵੇ ਪਾ ਨੱਗ, ਨਹੀਂਉ ਬੇੜੇ ਪਾਰ ਲਗਣੇ...,
ਗ਼ਲ "੧" ਤੇ ਹੀ ਮੁੱਕੂ..........ਭਾਵੇਂ ਹਜੇ ਵਿਸ਼ਵਾਸ ਨਈਂ.....
ਕਈ ਵਿਰ ਕੱਲਾ ਬੈਠ, ਬੜਾ ਰੋਣ ਨੂੰ ਚਿੱਤ ਕਰੇ....,
ਜੇ ਕਾਰਣ ਤੁਸੀਂ ਪੁਛੋਂ........ਕੋਈ ਵਜ੍ਹਾ ਮੇਰੇ ਪਾਸ ਨਈਂ....
ਉਹ ਵੀ ਕਹਿਦੀਂ ਕਰ ਸਬਰ, ਗ਼ਮ ਹੌਲੀ-ਹੌਲੀ ਮੁੱਕਦਾ ਏ.....,
ਮੇਰਾ ਦਿੱਲ ਹੈ ਜਨਾਬ.........ਕੋਈ ਦਾਰੂ ਦਾ ਗਲਾਸ ਨਈਂ......
ਇਹ ਜਿੰਦਗੀ ਹੈ ਨਸ਼ਾ, ਜੇ ਪੀਣੀ ਤੈਨੂੰ ਆਵੇ......
ਉਂਝ ਸਮੁੰਦਰਾਂ 'ਚ ਵੀ ਰਹਿ ਕੇ..........."ਗਿੱਲ" ਬੁੱਝਦੀ ਪਿਆਸ ਨਈਂ.......!!!!
....................................................................................