Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨੀਂ ਓਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ~

ਕੱਕੇ ਰੇਤਿਆਂ ਦੀ ਬੋਲੀ , ਮਾਰੂਥੱਲ ਲਿਖਦਾ
ਨੀਂ ਓਹ ਸਾਗਰਾਂ ਸਮੁੰਦਰਾਂ ਦੀ ਛੱਲ ਲਿਖਦਾ
ਕਦੇ ਚੰਨ , ਕਦੇ ਤਾਰਿਆਂ ਦੇ ਵੱਲ ਲਿਖਦਾ
ਨੀਂ ਓਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ~

 

ਨੀਂ ਓਹ ਖੇਤਾਂ ਵਿੱਚ ਹਰੇ ਹਰੇ ਗੀਤ ਲਿਖਦਾ
ਨੀਂ ਓਹ ਵਗਦਿਆਂ ਖਾਲਾਂ ਦਾ ਸੰਗੀਤ ਲਿਖਦਾ
ਖੜ੍ਹੇ ਪਾਣੀਆਂ ਦੇ ਵਿੱਚ ਹੱਲ-ਚੱਲ ਲਿਖਦਾ
ਨੀਂ ਓਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ~

 

ਨੀਂ ਓਹ ਸੱਚੀਆਂ ਕਮਾਈਆਂ ਦਾ ਆਨੰਦ ਲਿਖਦਾ
ਇਤਿਹਾਸ ਨੇ ਕਟਾਇਆ ਬੰਦ ਬੰਦ ਲਿਖਦਾ
ਨੀਂ ਓਹ ਮਸਲੇ-ਮੁਸੀਬਤਾਂ ਦੇ ਹੱਲ ਲਿਖਦਾ
ਨੀਂ ਓਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ~

 

ਸੱਤ-ਰੰਗੀਆਂ ਜਵਾਨੀਆਂ ਦੇ ਚਾਅ ਲਿਖਦਾ
ਨੀਂ ਓਹ ਬੁੱਢੇ ਹੋਏ ਨੈਣਾਂ 'ਚ ਦੁਆ ਲਿਖਦਾ
ਪਰ ਬੱਚਿਆਂ ਦੇ ਬੁੱਲ੍ਹਾਂ ਉੱਤੇ ਝੱਲ ਲਿਖਦਾ
ਨੀਂ ਓਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ~

 

ਨੀਂ ਓਹ ਬੁੱਲ੍ਹੇ ਜਿਹੇ ਮਸਤਾਂ ਦੀ ਲਿਵ ਲਿਖਦਾ
ਕਿਸੇ ਲੂਣਾ ਦੇ ਨੀਂ ਦਰਦੀ ਨੂੰ ਸ਼ਿਵ ਲਿਖਦਾ
ਨੀਂ ਓਹ ਗੁੱਸੇ ਵਿੱਚ ਆ ਕੇ ਤੜਥੱਲ ਲਿਖਦਾ
ਨੀਂ ਓਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ~

 

ਨੀਂ ਓਹ ਰਾਂਝਿਆਂ ਦੇ ਮੱਥਿਆਂ 'ਚ ਹੀਰ ਲਿਖਦਾ
ਨੀਂ ਓਹ ਯੋਧਿਆਂ ਦੇ ਖਾਤੇ ਸ਼ਮਸ਼ੀਰ ਲਿਖਦਾ
ਸਾਡੇ ਵਰਗੇ ਨੂੰ ਸੱਪਣੀ ਦੀ ਖੱਲ ਲਿਖਦਾ
ਨੀਂ ਓਹ ਥੋੜ੍ਹੀ ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ~

 

ਹਰਮਨ  ਜੀਤ

17 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.....TFS......

17 Dec 2012

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

KHOOBSURAT KHAYAL..........

17 Dec 2012

ਪ੍ਰੀਤ ਕੌਰ
ਪ੍ਰੀਤ
Posts: 116
Gender: Female
Joined: 23/Oct/2012
Location: Surrey
View All Topics by ਪ੍ਰੀਤ
View All Posts by ਪ੍ਰੀਤ
 

very very nice...

17 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut vadhia,,,shukriya Bittu jee share karan layi

17 Dec 2012

Parteet bajwa
Parteet
Posts: 15
Gender: Female
Joined: 01/Aug/2012
Location: chandigarh
View All Topics by Parteet
View All Posts by Parteet
 

ਬਹੁਤ ਹੀ ਖੂਬਸੂਰਤ ਕਵਿਤਾ ਹੇ ਹਰਮਨਜੀਤ ਦੀ | ਹਰਮਨ ਕੁਦਰਤ ਦਾ ਕਵੀ ਹੈ ਕੁਦਰਤ ਨੂੰ ਬੜੇ ਹੀ ਨਿਵੇਕਲੇ ਤੇ ਖੂਬਸੂਰਤ ਅੰਦਾਜ ਵਿੱਚ ਸਭਦੇ ਰੂ-ਬਾ-ਰੂ ਕਰਵਾਉਂਦਾ ਹੈ | ਮੈਨੂ੬ ਬਹੁਤ ਹੀ ਪਿਆਰੀ ਲੱਗੀ ਇਹ ਰਚਨਾਂ | ਸ਼ੁਕਰੀਆ ਸਾਂਝੀ ਕਰਨ ਲਈ |

18 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਹੀ ਖ਼ੂਬਸੂਰਤ ਜੀ

18 Dec 2012

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 

 

ਵਾਹ ਹਰਮਨ ਵਾਹ....ਸਚਮੁੱਚ ਤੇਰੀਆਂ ਕਵਿਤਾਵਾਂ ਚੋਂ ਕੁਦਰਤ ਆਪ ਬੋਲਦੀ ਹੈ | ਜਿਉਂਦਾ ਰਹਿ ਸੱਜਣਾਂ |

 

18 Dec 2012

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
dhanvaad sanjha krn lyi..khoobsoort rachna..:-)
19 Dec 2012

Reply