Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਉਹ ਗੱਲਾਂ…

 

ਉਹ ਗੱਲਾਂ ਨਾ ਰਹੀਆਂ ਸੱਜਣਾਂ।
ਉੱਡ ਪੁੱਡ ਕਿਧਰੇ ਗਈਆਂ ਸੱਜਣਾਂ।

 

ਮਾਂ-ਬਾਪ ਦੀਆਂ ਮਿੱਠੀਆਂ ਝਿੜਕਾਂ,
ਹੁਣ ਨਾ ਜਾਂਦੀਆਂ ਸਹੀਆਂ ਸੱਜਣਾਂ।

 

ਸਮਾਂ ਬਦਲਿਆ ਲੋਕ ਬਦਲ ਗਏ,
ਸ਼ਰਮਾਂ ਕਿੱਥੇ ਰਹੀਆਂ ਸੱਜਣਾਂ।

 

ਯਮਲੇ ਜੱਟ ਦੀ ਤੂੰਬੀ ਭੁੱਲ ਕੇ,
ਸੁਣਦੇ ਛਈਆਂ-ਛਈਆਂ ਸੱਜਣਾਂ।

 

ਬੂਟੇ ਨੇ ਨਾ ਪਰਦਾ ਰੱਖਿਆ,
ਸੱਚੀਆਂ-ਸੱਚੀਆਂ ਕਹੀਆਂ ਸੱਜਣਾਂ।
 

ਬੂਟਾ ਅਰਮਾਨ

20 Apr 2013

Reply