jiwen jiwen motivation mildi rahu te gall challdi rahu, main poora karda rahun naal naal...pesh hai gallan ch hundi shayri....
ਆਜੋ ਮੁੰਡਿਉ ਗੱਲ ਸੁਨਾਵਾਂ ਥੋਨੂੰ ਮੈੰ ਖਰੀ ਖਰੀ.....
ਕਹਿੰਦੀ . . . .
ਮੁੰਡੇ ਹੁੰਦੇ ਦੋ - ਇੱਕ ਸਿਧਰੇ, ਇੱਕ ਵੈੱਲੀ,
ਇੱਕ ਕਰਦੇ ਨੇ ਕੰਮ ਆਵਦਾ, ਇੱਕ ਜਿੰਨਾ ਦੀ ਪੈਲੀ,
ਨਾਲੇ ਪੁੱਛੇ ਦੰਦੀਆਂ ਕੱਢ ਕੇ ਮੈਨੂੰ, ਬਈ ਤੂੰ ਕੀਹਨਾ ਚ ਬੇਲੀ |
ਮੈੰ ਕਿਹਾ . . . .
ਕੰਮ ਤਾਂ ਅਸੀ ਕਰਦੇ ਆਵਦਾ, ਲਾ ਲੈੰਦੇ ਕਦੇ ਘੁੱਟ,
ਦਿਲ ਚ ਹਾਂ ਵੱਸਦੇ ਲੋਕਾਂ ਦੇ, ਬੱਸ ਪਿਆਰ ਦੀ ਹੈਗੀ ਭੁੱਖ,
ਅੱਜ ਤੱਕ ਸਾਨੂੰ ਪਤਾ ਨੀ ਲੱਗਿਆ, ਨਾ ਅਸੀਂ ਪਤਾ ਲਗਾਈਏ,
ਹੱਸ ਲੋ ਖੇਡ ਲੋ ਭੰਗੜੇ ਪਾ ਲੋ,
ਨਹੀ ਤਾਂ ਜਿੰਦਗੀ ਜਾਣੀ ਏ ਮੁੱਕ ||
ਅੱਗੋੰ ਕਹਿੰਦੀ . . . .
ਕੰਮ ਕਾਜ ਨਾ ਮੈਥੋੰ ਹੋਵੇ, ਨਖਰੇ ਉਤੋੰ ਝੱਲੇ,
ਨੱਚੇ ਮੇਰੀ ਉਗੱਲ ਤੇ ਜਿਹੜਾ, ਇਹੋ ਜਾ ਪਵੇ ਕੋਈ ਪੱਲੇ,
ਖੁੱਲਾ ਖਾਣ ਦਾ ਸ਼ੋਂਕੀ ਹੋਵੇ, ਸੋਚਾਂ ਦਾ ਉਹ ਜੱਟ,
ਹੁਕਮ ਸ਼ਾਹੀ ਨਾ ਮੈਨੂੰ ਚਾਹੀਦੀ, ਮੈਂ ਤਾਂ ਕੱਢ ਦਉਂ ਵੱਟ,
ਨੀਂ ਮੈੰ ਤਾਂ ਕੱਢ ਦਉਂ ਉਹਦੇ ਵੱਟ |
ਮੈੰ ਕਿਹਾ ਸੋਹਨੀਏ . . .
ਨਖਰੇ ਤੇਰੇ ਹੈ ਝੱਲਣੇ ਪੈਣੇ, ਨਾ ਰੱਖ ਬਸ ਤੂੰ ਵਾਂਝਾ,
ਜਾਪੇ ਮੈਨੂੰ ਹੀਰ ਤੂੰ ਮੇਰੀ, ਤੇ ਮੈੰ ਤੇਰਾ ਰਾਂਝਾ ,
ਕੰਮ ਕਾਜ ਮੈੰ ਸਾਰੇ ਵੇਖੂੰ, ਤੂੰ ਬੈਠੀਂ ਮੰਝਾ ਡਾਹ ਕੇ ,
ਦੋ ਮਿੱਠੇ ਬੋਲ ਪਿਆਰ ਦੇ ਕਹਿ ਦੀਂ, ਜਦ ਸੁੱਕਣ ਲੱਗੇ ਸਾਹ ਜੇ,
ਜਦ ਹੋਵੇੰਗੀ ਨਾਲ ਤੂੰ ਮੇਰੇ, ਨਾ ਪਾਤਾ ਮੈਂ ਗਾਹ ਜੇ,
ਮੈੰ ਕਿਹਾ ਮੈਂ ਤਾਂ ਪਾ ਦਉਂ ਗਾਹ ||