|
 |
 |
 |
|
|
Home > Communities > Punjabi Poetry > Forum > messages |
|
|
|
|
|
ਗੰਢਾਂ |

ਗੰਢ-ਤੁੱਪ ਦੇ ਵਿਚ ਬੀਤੇ ਜੀਵਨ ਗੰਢ-ਤੁੱਪ ਵਿਚ ਸਭ ਰਿਸ਼ਤੇ ਤਨ ਵਿਚ ਗੰਢਾਂ, ਮਨ ਵਿਚ ਗੰਢਾਂ ਗੰਢਾਂ ਵਸਤਰ, ਗੰਢਾਂ ਵਾਣੀ ਗੰਢਾਂ ਹੇਠ ਅਲੋਪ ਹੈ ਵਸਤੂ ਗੰਢੀਂ ਉਲਝੀ ਸਗਲ ਕਹਾਣੀ
ਗੰਢਾਂ ਦੇ ਵਿਚ ਘੁੱਟਿਆ ਆਪਾ ਗੰਢਾਂ ਵਿਚ ਬੱਝੀ ਹੈ ਆਜ਼ਾਦੀ ਗਲ ਵਿਚ ਗੰਢਾਂ, ਜੀਭ ‘ਚ ਗੰਢਾਂ ਦਿਲ ਵਿਚ ਗੰਢਾਂ, ਸੋਚ ‘ਚ ਗੰਢਾਂ ਗੰਢ ਦੀ ਜੂਨ ਭੁਗਤਦੇ ਪ੍ਰਾਣੀ ਸੁਫਨੇ ਗੰਢਾਂ, ਹੋਸ਼ ‘ਚ ਗੰਢਾਂ
ਹੁਣ ਜਦ ਤੇਰਾ ਚੇਤਾ ਆਵੇ ਗੰਢੀਂ ਬੱਝਾ ਜਿਸਮ ਦਿਸੇ ਬੱਸ ਤੂੰ ਕਿਧਰੇ ਵੀ ਨਜ਼ਰ ਨਾਂ ਆਵੇਂ
ਤੇਰੇ ਅੰਦਰ: ਹੀਰ ‘ਚ ਗੰਢਾਂ ਪਤਨੀ ਦੇ ਖਮੀਰ ‘ਚ ਗੰਢਾਂ ਤੇਰੀ ਹਰ ਤਸਵੀਰ ‘ਚ ਗੰਢਾਂ
ਧਰਤੀ ਤੋਂ ਅਸਮਾਨ ਛੂਹ ਰਹੇ ਸ਼ੀਸ਼ਿਆਂ ਦੇ ਇਸ ਜੰਗਲ ਅੰਦਰ ਗੰਢ ‘ਚੋਂ ਗੰਢ ਦੇ ਫੁੱਟਣ ਵਾਂਗੂੰ ਬਿੰਬ ‘ਚੋਂ ਬਿੰਬ ਨਿਕਲਦੇ ਆਵਣ ਗੰਢੋ ਗੰਢੀ ਤੁਰਦੇ ਜਾਈਏ ਘੁੱਟਦੇ, ਟੁੱਟਦੇ, ਭੁਰਦੇ ਜਾਈਏ
ਦਰ ਵਿਚ ਵੀ, ਦੀਵਾਰ ‘ਚ ਗੰਢਾਂ ਮੰਦਰ, ਗੁਰੂ-ਦਵਾਰ ‘ਚ ਗੰਢਾਂ ਸਿਸਟਮ ਉਲਝੇ, ਉਲਝੀ ਨੀਤੀ ਵਾਦ ‘ਚ ਵੀ, ਵਿਚਾਰ ‘ਚ ਗੰਢਾਂ ਹਰ ਪ੍ਰਾਣੀ ਗੰਢਾਂ ਦਾ ਗੁੰਬਦ ਉਲਝ ਗਿਆ, ਸੰਸਾਰ ‘ਚ ਗੰਢਾਂ!
ਰਵਿੰਦਰ ਰਵੀ
|
|
05 Oct 2012
|
|
|
|
|
ਬਹੁਤ ਕਮਾਲ ਹੈ ਜੀ ....ਰਵਿੰਦਰ ਰਵੀ ਆਪਣੇ ਫੀਚਰ ਪ੍ਰੋਫਾਇਲ ਵਾਲੇ ਹੀ ਹਨ ਨਾ ਇਹ?
ਬਹੁਤ ਕਮਾਲ ਦੀ ਸ਼ਾਇਰੀ ਕਰਦੇ ਨੇ .....ਜੀਓ ਬਾਈ ਜੀ
ਬਹੁਤ ਕਮਾਲ ਹੈ ਜੀ ....ਰਵਿੰਦਰ ਰਵੀ ਆਪਣੇ ਫੀਚਰ ਪ੍ਰੋਫਾਇਲ ਵਾਲੇ ਹੀ ਹਨ ਨਾ ਇਹ?
ਬਹੁਤ ਕਮਾਲ ਦੀ ਸ਼ਾਇਰੀ ਕਰਦੇ ਨੇ .....ਜੀਓ ਬਾਈ ਜੀ
|
|
05 Oct 2012
|
|
|
|

ਨਹੀਂ ਜੱਸ ਵੀਰ , ਇਹ ਰਵਿੰਦਰ ਰਵੀ ਹੋਰ ਹਨ . ਆਪਣੇ ਪ੍ਰੋਫਾਇਲ ਵਾਲੇ ਨਹੀਂ | ਲਓ ਪੇਸ਼ ਹੈ ਉਨਾਂ ਦੀ ਇਕ ਹੋਰ ਰਚਨਾ !!!!!!
ਕਿੱਸਿਓਂ ਬਾਹਰ ਕਿੱਸੇ
ਪਰਬਤ ਬਣ ਪੈਰਾਂ ਵਿਚ ਬੰਨ੍ਹੀਏਂ, ਝਰਨਂੇ ਦੀ ਝਨਕਾਰ ਓ ਯਾਰ! ਆਪੇ ਸਾਗਰ, ਬੱਦਲ ਆਪੇ, ਆਪੇ ਧਰਤ, ਫੁਹਾਰ ਓ ਯਾਰ!
ਨਾਂ ਡੁੱਬੇ, ਨਾਂ ਤਰੇ, ਨਾਂ ਮੁੱਕੇ – ਕੰਢੇ ਵਿਚ ਮੰਝਧਾਰ ਓ ਯਾਰ!
ਖੰਭਾਂ ਵਾਲੇ ਟੁੱਟ, ਟੁੱਟ ਬਿਖਰੇ, ਬਿਨ ਖੰਭੋਂ ਉਸ ਪਾਰ ਓ ਯਾਰ!
ਹਾਸ਼ਮ, ਬੁੱਲ੍ਹਾ, ਫਜ਼ਲ ਤੇ ਵਾਰਸ, ਕਿੱਸੇ, ਕਿੱਸਿਓਂ ਬਾਹਰ ਓ ਯਾਰ!!!!
|
|
05 Oct 2012
|
|
|
|
|
|
|
|
 |
 |
 |
|
|
|