ਆਦਤ ਬੁਰੀ ਨਹੀਂ ਹਰ ਕਿਸੇ ਨੂੰ ਪ੍ਰਵਾਨ ਕਰ ਲੈਣਾ।ਵਕਤ ਨੂੰ ਹੁਣ ਫਿਰ ਲੋੜ ਹੈ ਬੁਰੇ ਨੂੰ ਬੁਰਾ ਕਹਿਣਾ.।.ਸਹਿਮ ਕੇ ਬੈਠ ਜਾਣਾ ਫ਼ਿਤਰਤ ਨਹੀ ਇਨਸਾਨ ਦੀ,ਤੈਨੂੰ ਤਾਂ ਲਗਦਾ ਏ ਸਿਰਫ਼ ਗ਼ਰਜ਼ ਨੇ ਹੈ ਮਾਰ ਲੈਣਾ। ਦੋ ਕੁ ਪਲ ਦੀ ਰੋਟੀ ਨਹੀਂ ਹੈ ਕੀਮਤ ਤੇਰੀ ਵੋਟ ਦੀ,ਮੇਹਨਤ ਨਾਲੋਂ ਸਹਿਲ ਕਿਉਂ ਹੈ ਈਮਾਨ ਵੇਚ ਦੇਣਾ।ਇਹ ਮਿੱਤਰ ਨਹੀਂ ਵਿਧਾਨ ਜੋ ਰਾਖੀ ਨਾ ਕਰ ਸਕੇ,ਚੰਗਾ ਰਹੇਗਾ ਇਸ ਨਾਲੋਂ ਇਹ ਨਿਯਾਮ ਬਦਲ ਦੇਣਾ।