ਗਰਮੀਆ ਦੀਆ ਓਹ ਰਾਤਾਂ ਚੇਤੇ ਆਉਂਦੀਆ
ਤਾਰਿਆ ਦੇ ਸਾਵੇ ਦਾਦੀ ਦੀਆ ਬਾਤਾ ਚੇਤੇ ਆਉਦੀਆ
ਸੱਤ ਦਾ ਹੋਣਾ ਵੇਲਾ ਪਾਣੀ ਕੋਠੇ ਤੇ ਛਿੜਕਣਾ
ਪੱਖੇ ਮੂਹਰੇ ਮੰਜੇ ਲਈ ਅਸੀ ਆਪੋ ਵਿਚ ਜਿੱਦਣਾ
ਲਗਦੇ ਸੀ ਸਮੇ ਉਹ ਬਹੁਤ ਹੀ ਨਿਆਰੇ
ਗਵਾਢੀ ਗਵਾਢੀਆ ਦੇ ਹੁੰਦੇ ਸੀ ਸਹਾਰੇ
ਅੱਠ ਦਾ ਵੇਲਾ ਮਾ ਰੋਟੀ ਨੂੰ ਬੁਲਾਉਣਾ
ਪਰ ਟੁੱਟ ਪੈਣੇ ਬਿਜਲੀ ਵਾਲਿਆ ਕੱਟ ਉਦੋ ਹੀ ਲਾਉਣਾ
ਫਿਰ ਮੱਛਰਾ ਦੀਆ ਡਾਰਾ ਸੰਗੀਤ ਕੰਨਾ ਨੂੰ ਸੀ ਸੁਣਾਉਦੀਆ
ਗਰਮੀਆ ਦੀਆ ਓਹ ਰਾਤਾਂ ਚੇਤੇ ਆਉਂਦੀਆ
ਤਾਰਿਆ ਦੇ ਸਾਵੇ ਦਾਦੀ ਦੀਆ ਬਾਤਾ ਚੇਤੇ ਆਉਦੀਆ
ਦਿਨ ਦਾ ਹਾਲ ਰਾਤ ਤੋ ਵੀ ਸੀ ਮਾੜਾ
ਸਹਿਣਾ ਔਖਾ ਹੁੰਦਾ ਸੀ ਸੂਰਜ ਸਿਉ ਦਾ ਸਾੜਾ
ਪੱਖੀ ਦੀ ਝਾਲਰ ਪਸੀਨੇ ਨੂੰ ਸੁਕਾਉਦੀ
ਤਪਤੇ ਪਿੰਡੇ ਠਾਰ ਸੀ ਪਾਉਂਦੀ
ਕੁਲਫੀਆ ਵਾਲਾ ਭਾਈ ਸੀ ਹੋਕੇ ਲਾਉਦਾ
ਵੇਚ ਕੁਲਫੀਆ ਸਾਡੀ ਗਰਮੀ ਸੀ ਲਾਉਦਾ
ਅੱਗ ਹੀ ਅੱਗ ਹਰ ਪਾਸੇ ਨਜਰ ਸੀ ਆਉਦੀ
ਪੰਛੀਆ ਦੀ ਕੋਈ ਜੂਨ ਹਰ ਰੋਜ ਜਿੰਦਗੀ ਸੀ ਗਵਾਉਦੀ
ਅਰਸ਼ ਹੁਣ ਸਾਡੀ ਜਿੰਦਗੀ ਚ ਰਾਤਾ ਉਹ ਨਾ ਆਉਣੀਆ
ਗਰਮੀਆ ਦੀਆ ਓਹ ਰਾਤਾਂ ਚੇਤੇ ਆਉਂਦੀਆ
ਤਾਰਿਆ ਦੇ ਸਾਵੇ ਦਾਦੀ ਦੀਆ ਬਾਤਾ ਚੇਤੇ ਆਉਦੀਆ