|
ਗਰੀਬੀ |
ਪੁੱਲਾਂ ਦੇ ਹੇਠਾਂ, ਮੰਦਰਾਂ ਦੇ ਬਾਹਰ, ਪੋਰਿਆਂ ਤੇ ਫੁੱਟ-ਪਾਥਾਂ ਤੇ, ਰਾਤਾਂ ਵਿੱਚ ਠੁਠਕਦੇ, ਭੁੱਖਣ-ਭਾਣੇ ਤੇ ਨੰਗੇ, ਸਾਰੇ ਲੋਕ ਪਾਗ਼ਲ ਨਹੀਂ ਨੇ। ਤੇ ਅਸਮਾਨਾਂ ਨੂੰ ਛੂਹੰਦੀਆਂ, ਬਿਲਡਿੰਗਾਂ 'ਚੋਂ ਨਿਕਲਦੀਆਂ, ਮੂੰਹ ਢੱਕੀ ਨੌਜਵਾਨ ਧੀਆਂ, ਬਾਹਰ ਪਈ ਜੂਠਣ ਤੋਂ ਲੜਦੀਆਂ, ਨਾਵਲਦ ਜਾਂ ਵੇਸ਼ਵਾ ਨਹੀਂ ਨੇ। ਤੇਰੀ ਹਵਸ਼ ਤੇੇ ਦਰਿੰਗੀ ਦੀ ਸ਼ਿਕਾਰ, ਖਾਹਸ਼ਾਂ ਦੀ ਪੂਰਤੀ ਲਈ, ਪਿਆਰ ਵਹੂਣੀ ਵਿਰਸੇ ਤੋਂ ਭੱਟਕੀ, ਤੇਰੀ ਆਪਣੀ ਅੌਲਾਦ ਤਾਂ ਨਹੀ, ਤੇਰੀ ਸਮਾਜਿਕ ਕਾਣੀ ਵੰਡ ਨੇ, ਭਿ੍ਸ਼ਟ ਸੋਚ ਤੇ ਪ੍ਬੰਧ ਨੇ, ਬੇਤੁੱਕੇ ਚੋਣਾਂ ਦੇ ਢੰਗ ਨੇ, ਨਿਆਂ ਦੇ ਰਵਾਇਤੀ ਢੰਗ ਨੇ, ਸ਼ਾਹੀ ਲੋਕਾਂ ਦੇ ਗਰੀਬੀ ਪ੍ਤੀ ਪਾਖੰਡ ਨੇ, ਸੰਸਕਾਰਿਤ ਭਾਰਤ ਦੇਸ਼ ਨੂੰ, ਅਸਭਿਅਤ ਬਣਾ ਦਿਤਾ ਹੈ।
|
|
21 Dec 2013
|