Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਗਜ਼ਲ
ਇਸ਼ਕ ਦੇ ਸ਼ਹਿਰ ਚੋਂ ਮਿਲਦੀ ਹੈ ਉਸਦੀ ਰਾਖ਼ ਕਹਿੰਦੇ ਨੇ
ਉਹ ਆਸ਼ਕ ਹੈ ਜੋ ਮਰਿਆ ਹੀ ਨਹੀਂ ਮਰਕੇ ਵੀ ਮਹਿਰਮ ਤੋਂ

ਉਹ ਦੀਵੇ ਵਾਂਗ ਬਲਦਾ ਰੋਂਵਦਾ ਹੈ ਬੈਠ ਗੰਗਾ ਨੂੰ
ਉਹ ਆਸ਼ਕ ਹੈ ਜੋ ਤਰਿਆ ਹੀ ਨਹੀਂ ਤਰਕੇ ਵੀ ਮਹਿਰਮ ਤੋਂ

ਜੋ ਭਰਦੀ ਹੀ ਰਹੀ ਤਿੜਕੇ ਘੜੇ ਨੂੰ ਰੋਜ਼ ਨੈਣਾਂ ਚੋਂ
ਉਹ ਆਸ਼ਕ ਹੈ ਜੋ ਭਰਿਆ ਹੀ ਨਹੀਂ ਭਰਕੇ ਵੀ ਮਹਿਰਮ ਤੋਂ

ਕਜ਼ਾ ਦੀ ਮਾਰ ਝੱਲੀ ਤੇ ਮੈਦਾਨ ਏ ਇਸ਼ਕ ਜਾ ਡਿੱਗਾ
ਉਹ ਆਸ਼ਕ ਹੈ ਜੋ ਹਰਿਆ ਹੀ ਨਹੀਂ ਹਰਕੇ ਵੀ ਮਹਿਰਮ ਤੋਂ

ਬੜੇ ਹੀ ਰਾਜ਼ ਗਹਿਰੇ ਨੇ ਜੋ ਗਿੱਲੀ ਰੇਤ ਚਾਵਾਂ ਦੀ
ਉਹ ਆਸ਼ਕ ਹੈ ਜੋ ਖਰਿਆ ਹੀ ਨਹੀਂ ਖਰਕੇ ਵੀ ਮਹਿਰਮ ਤੋਂ

ਉਡੀਕਾਂ ਬਣ ਗਿਆ ਕਮਲਾ ਨਾ ਆਇਆ ਸਾਉਣ ਬਣਕੇ ਉਹ
ਉਹ ਆਸ਼ਕ ਹੈ ਜੋ ਵਰ੍ਹਿਆ ਹੀ ਨਹੀਂ ਵਰ੍ਹਕੇ ਵੀ ਮਹਿਰਮ ਤੋਂ

......ਸ਼ਿਵ ਰਾਜ ਲੁਧਿਆਣਵੀ
27 Dec 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Very nice. I like it
27 Dec 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Goog One ...Bittoo Bai Ji ! 

27 Dec 2014

Reply