|
 |
 |
 |
|
|
Home > Communities > Punjabi Poetry > Forum > messages |
|
|
|
|
|
ਗਜ਼ਲ |
ਰਾਤ ਦੇ ਸੀਨੇ `ਤੇ ਕੁੱਝ ਚਾਨਣ ਮਚਲਦਾ ਰਹਿਣ ਦੇ।
ਤੂੰ ਪੜਾਅ ਤੋਂ ਕੂਚ ਕਰ ਦੀਵਾ ਟਿਮਕਦਾ ਰਹਿਣ ਦੇ।
ਪਿਘਲ਼ ਜਾਵੇ ਤੇਰੀਆਂ ਪਲਕਾਂ `ਤੇ ਠਹਿਰੀ ਚਾਨਣੀ,
ਆਪਣਾ ਚੇਹਰਾ ਮੇਰੇ ਚੇਹਰੇ `ਤੇ ਝੁਕਿਆ ਰਹਿਣ ਦੇ।
ਨਾਗ਼ਵਾਰਾ ਹੈ ਤੇਰਾ ਚੁੰਮਣ ਤਾਂ ਫਿਰ ਖੰਜਰ ਸਹੀ,
ਕੁਝ ਮੇਰੇ ਮਤਲਬ ਦਾ ਵੀ ਸੀਨੇ ਤੇ ਸਜਿਆ ਰਹਿਣ ਦੇ।
ਕੋਟ ਤੇਹਾਂ ਨੇ ਤੇਰੇ ਚੌਗਿਰਦ ਬੱਸ ਏਸੇ ਲਈ,
ਆਪਣੇ ਅੰਦਰ ਹਰਿੱਕ ਦਰਿਆ ਨੂੰ ਵਗਦਾ ਰਹਿਣ ਦੇ।
ਦੋਸਤੀ ਕਰ ਪਿਆਰ ਕਰ ਅਹਿਸਾਨ ਨਾ ਕਰ ਇਸ ਤਰ੍ਹਾਂ,
ਬਾਦ ਇੱਕ ਅਰਸੇ ਦੇ ਸਿਰ ਉੱਠਿਆ ਹੈ ਉੱਠਿਆ ਰਹਿਣ ਦੇ।
ਸ਼ੂਕਦਾ ਦਰਿਆ ਹਾਂ ਮੈਂ ਤੇ ਤਲ ਮੇਰੇ ਦੀ ਧਰਤ ਤੂੰ,
ਆਪਣਾਪਨ ਮੇਰੀਆਂ ਲਹਿਰਾਂ `ਚ ਘੁਲਦਾ ਰਹਿਣ ਦੇ।
ਜਗਜੀਤ ਸੰਧੂ
|
|
14 Mar 2015
|
|
|
|
ਅਤਿ ਸੁੰਦਰ ਰਚਨਾ |
ਬਿੱਟੂ ਬਾਈ ਜੀ ਸਾਂਝੀ ਕਰਨ ਲਈ ਬਹੁਤ ਧੰਨਵਾਦ ਜੀ |
ਅਤਿ ਸੁੰਦਰ ਰਚਨਾ |
ਬਿੱਟੂ ਬਾਈ ਜੀ ਸਾਂਝੀ ਕਰਨ ਲਈ ਬਹੁਤ ਧੰਨਵਾਦ ਜੀ |
|
|
15 Mar 2015
|
|
|
|
ਦੋਸਤੀ ਕਰ ਪਿਆਰ ਕਰ ਅਹਿਸਾਨ ਨਾ ਕਰ ਇਸ ਤਰ੍ਹਾਂ,
ਬਾਦ ਇੱਕ ਅਰਸੇ ਦੇ ਸਿਰ ਉੱਠਿਆ ਹੈ ਉੱਠਿਆ ਰਹਿਣ ਦੇ।
boht khoob bittu ji.dhoonge ehsaasan di jhalak tuhadi eh rachna shabdaan pakhon hameshaan vaang ameer hai.tfs
|
|
15 Mar 2015
|
|
|
|
|
Beautiful Ghazal Sir Ji 
Thanks For Sharing
|
|
15 Mar 2015
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|