ਹੱਦਾਂ ਸਰਹੱਦਾਂ ਦੀ ਮਾਰੀ ,ਦੁਨੀਆ ਮੌਜਾਂ ਮਾਣੂ ਕੀ ?
ਮਜਲੂਮਾਂ ਤੇ ਚੱਲਦੇ ਵੇਖੇ, ਐਟਮ ਕੀ ਪਰਮਾਣੂ ਕੀ ?
ਲੀਰਾਂ ਲੀਰਾਂ ਕਰਕੇ ਹੱਸੇ, ਚਾਵੋਂ ਰੰਗੀ ਚੁੰਨੀ ਕਿਉਂ ?
ਧੀਆਂ ਮਾਰਨ ਵਾਲਾ ਬੰਦਾ, ਪੱਤ ਪਿਆਰੀ ਜਾਣੂ ਕੀ ?
ਰੋਜ਼ੇ ਰੱਖੇ ਅੱਲਾ ਗਾਵੇ ,ਦੁਨੀਆ ਭਰ ਦਾ ਐਬੀ ੳਹ
ਮਨੂਆ ਮੈਲਾ ਰੱਖੇ ਜਿਹੜਾ, ਤਨ ਦੀ ਮਿੱਟੀ ਛਾਣੂ ਕੀ ?
ਲਿੱਪੀ ਨਹੀਂ ਕੰਧੋਲੀ ਜਿਸਨੇ, ਸੰਗੋ ਸ਼ਰਮੋਂ ਅੰਗਾਂ ਦੀ
ਪੈਰੋਂ ਬੋਝਲ ਹੁੰਦੀ ਨਾਰੀ, ਸਿਰ ਤੇ ਅੰਬਰ ਤਾਣੂ ਕੀ ?
ਕਰੇ ਖ਼ੁਆਰੀ ਸਦੀੳਂ ਭੈੜਾ, ਇਸ਼ਕ ਅਵੱਲਾ ਸੌਖਾ ਨਈਂ
ਥਾਂ ਥਾਂ ਆਪਾ ਸੁੱਟਣ ਵਾਲਾ,ਅਸਲੋਂ ਯਾਰ ਪਛਾਣੂ ਕੀ ?
.........ਸ਼ਿਵ ਰਾਜ ਲੁਧਿਆਣਵੀ
|