ਜਾ ਰਹੀ ਇਹ ਜਿੰਦਗੀ ਕਿੱਧਰ ਵੱਲ ਇਹ। ਹੋ ਰਹੀ ਹੈ ਕਿਸ ਤਰਾਂ ਦੀ ਗੱਲ ਇਹ। ਡਰ ਹੈ ਮੈਨੂੰ ਕਿ ਉਡੀਕਾਂ ਵਿੱਚ ਹੀ, ਜਾਵੇ ਨਾ ਕਿਧਰੇ ਜਵਾਨੀ ਢੱਲ ਇਹ। ਕਹਿਣ ਲੱਗਾ ਸੀ ਦਿਲ ਦਾ ਰਾਜ ਮੈਂ, ਬਣ ਗ ਈ ਮੇਰੀ ਗੱਲ ਦੀ ਪਰ ਲੱਲ਼ ਇਹ। ਹੁਣ ਇਸਕ ਦਾ ਜਜ਼ਬਿਆਂ ਤੇ ਜੋਰ ਹੈ, ਵੱਸ ਦੀ ਮੇਰੇ ਰਹੀ ਨਾ ਗੱਲ ਇਹ। ਉਮਰ ਸਾਰੀ ਬੀਤ ਗ ਈ ਵਿੱਚ ਇਸਕ ਦੇ, ਆਇਆ ਨਾ ਯਾਰੀ ਲਾਉਣ ਦਾ ਵੱਲ ਇਹ। ਸਾਂਭ ਕੇ ਰੱਖ ਆਪਣੀ ਸਿਆਣਪ ਫੂਲੇਵਾਲੀਆ, ਹੋ ਰਹੀ ਹੈ ਕਿਸਮਤਾਂ ਦੀ ਗੱਲ ਇਹ