|
 |
 |
 |
|
|
Home > Communities > Punjabi Poetry > Forum > messages |
|
|
|
|
|
ਗਜ਼ਲ.... |
ਜਦ ਤੋਂ ਪਾਈ ਜੰਗਲ ਦੇ ਵਿੱਚ ਕੁੱਲੀ ਹੈ । ਜ਼ਿੰਦਗੀ ਸਾਡੇ ਦਰ 'ਤੇ ਆਉਣਾ ਭੁੱਲੀ ਹੈ । ਮੇਰੇ ਪੱਲੇ ਮਹਿਜ਼ ਉਡੀਕ ਹੀ ਆਈ ਹੈ, ਯਾਦਾਂ ਦੀ ਜਦ ਕਦੇ ਹਨੇਰੀ ਝੁੱਲੀ ਹੈ । ਏਥੇ ਤਾਂ ਬਸ ਚਾਰ ਚੁਫੇਰੇ ਕਾਲਖ ਹੈ, ਰੰਗਾਂ ਦੀ ਗਾਗਰ ਤੇਰੇ ਵਿਹੜੇ ਡੁੱਲੀ ਹੈ । ਖਾਬਾਂ ਵਿੱਚ ਵੀ ਆ ਕੇ ਭਾਵੇਂ ਵੇਖ ਲਵੀਂ, ਅੱਖ ਮੇਰੀ ਤਾਂ ਹਰ ਪਲ ਰਹਿੰਦੀ ਖੁੱਲ੍ਹੀ ਹੈ । ਕੁੱਲੀ ਦੀ ਨਹੀਂ ਦਿਲ ਦੀ ਰਾਖੀ ਕਰਦਾ ਹਾਂ, ਇਹਦੇ ਵਿੱਚ ਯਾਦ ਤੇਰੀ ਵਡਮੁੱਲੀ ਹੈ । ਮੇਰੇ ਤਨ 'ਤੇ ਲੀਰਾਂ ਵੀ ਬਦਰੰਗ ਹੋਈਆਂ, ਤੇਰੀ ਚੁੰਨੀ ਤਾਂ ਅੱਜ ਵੀ ਸਰੋ ਫੁੱਲੀ ਹੈ । - ਹਰਿੰਦਰ ਬਰਾੜ
|
|
13 Feb 2011
|
|
|
|
|
marvellous!!!....fantastic!!!...
sajda....hazaar waar sajda... tuhadi kalam nu Brar jee...
waiting for more from u........
jeo!!!!
|
|
14 Feb 2011
|
|
|
|
Agree with Maavi jee & Harjinder....Once again GOOD JOB Harinder veer G....tfs & keep it up..!!
|
|
14 Feb 2011
|
|
|
|
lajawab...!!!
behtreen rachna...... hamesha de waang...
keep writing bai ji... n keep sharing.. :)
|
|
14 Feb 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|