|
 |
 |
 |
|
|
Home > Communities > Punjabi Poetry > Forum > messages |
|
|
|
|
|
ਗਜਲ |
ਗਜਲ
ਹਰ ਇਕ ਮੋੜ ਚੁਰਸਤੇ ਤੇਰੀਆਂ ਬਾਤਾਂ ਪਾਂਦੇ ਨੇ ਗੈਰ ਲੋਕ ਕਿਓਂ ਤੇਰੇ ਨਾਂ ਦੇ ਸ਼ੋਹਲੇ ਗਾਂਦੇ ਨੇ
ਕਫਨ ਜੇਹੇ ਹਾਸੇ ਲੈ ਤੂੰ ਮੈਨੂੰ ਮਿਲਦੀ ਹੈਂ ਦਿਲ ਮੇਰੇ ਨੂੰ ਤੇਰੇ ਮੁਰਦਾ ਬੋਲ ਜਲਾਂਦੇ ਨੇ
ਅਪਣੇ ਬੁਲਾਂ ਉਤੋਂ ਜਦ ਤੂੰ ਦਾਗ ਛੁਪਾਂਦੀ ਹੈਂ ਫਰੇਬ ਤੇਰੇ ਘਰ ਮੇਰੇ ਨੂੰ ਅਗਨੀ ਲਾਂਦੇ ਨੇ
ਝੂਠ ਦਾ ਜਦ ਮੇਰੇ ਸਾਹਵੇਂ ਨਾਟਕ ਰਚਦੀ ਹੈਂ ਤਾਂ ਹੌਕੇ ਮੇਰੇ ਗੀਤਾਂ ਦੇ ਇਕ ਸਾਜ ਵਜਾਂਦੇ ਨੇ
ਓਪਰੀ ਜੇਹੀ ਬਣ ਕੇ ਮੇਰੀ ਸਾਹਵੇਂ ਆਉਂਦੀ ਹੈਂ ਅਰਮਾਨ ਤੇਰੇ ਸਜਨੀ ਮੈਨੂੰ ਗੈਰ ਜਿਤਾਂਦੇ ਨੇ
ਦੋਸਤੀ ਦੇ ਫਰਜ਼ ਤੇ ਜਦ ਜ਼ੁਲਮ ਹੁੰਦਾ ਹੈ ਸਰਦ ਸਾਹ ਰੁਕੇ ਹੋਏ ਇਕ ਸ਼ੋਰ ਮਚਾਂਦੇ ਨੇ
|
|
01 Apr 2011
|
|
|
|
Bahut vadhia Iqbal jee der baad kush post keeta tusin par vadhia keeta....Thnx...keep sharing
|
|
01 Apr 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|