Home > Communities > Punjabi Poetry > Forum > messages
ਜਾਣ ਪਿਛੋਂ ਤੇਰੇ ਸਜਣ ਇੱਕ ਬੇਕਰਾਰੀ ਬਾਕੀ ਏ (GAZAL)
ਸਾਰੇ ਦੋਸਤਾਂ ਨੂੰ ਰਾਜ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਦੋਸਤੋ ਅੱਜ ਇੱਕ ਗ਼ਜ਼ਲ ਨਾਲ ਹਾਜਰੀ ਲਗਵਾ ਰਿਹਾ ਹਾਂ। ਉਮੀਦ ਹੈ ਪੜ੍ਹਨ ਯੋਗ ਸਮਝੋਗੇ ਅਤੇ ਅਹਿਸਾਸਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਜੀ। ਲਓ ਜੀ ਫੇਰ ਪੇਸ਼ ਹੈ ........ ਜਾਣ ਪਿਛੋਂ ਤੇਰੇ ਸਜਣ ਇੱਕ ਬੇਕਰਾਰੀ ਬਾਕੀ ਏ ਉੰਜ ਨਸ਼ਾ ਕਾਫੂਰ ਹੈ ਬਸ .ਖੁਮਾਰੀ ਬਾਕੀ ਏ ।। ਰੂਹ ਤੇ ਤੂੰ ਲੈ ਗਿਆ ਸੈਂ ਰੁਖਸਤੀ ਦੇ ਵਕਤ ਹੀ ਹੁਣ ਤੇ ਮੇਰੀ ਲੋਥ ਵਿਚ ਜਿੰਦ ਬਿਚਾਰੀ ਬਾਕੀ ਏ ।। ਮੇਰੀ ਬਰਬਾਦੀ ਚ' ਕਸਰ ਕੋਈ ਨਾ ਛੱਡੀ ਕਿਸੇ ਤੂੰ ਵੀ ਕਰ ਲੈ ਦਿਲ ਦੀਆਂ ਤੇਰੀ ਬਾਰੀ ਬਾਕੀ ਏ ।। ਛੂਹਣਾ ਚਾਹੇ ਛੂ ਲਵੇਗਾ ਚੰਨ ਤਾਰੇ ਵੀ ਬਸ਼ਰ ਛੂਹਣ ਨੂੰ ਅੰਬਰ ਜੱਜਬਿਆਂ ਦੀ ਇੱਕ ਉਡਾਰੀ ਬਾਕੀ ਏ ।। ਓਹ ਗਿਆ ਤੇ ਕੀ ਗਿਆ ਹਾਰ ਨਾ ਤੂੰ ਇੰਜ ਦਿਲਾ ਜੀ ਤੇਰਾ ਬਹਿਲਾਉਣ ਨੂੰ ਦੁਨੀਆਂ ਸਾਰੀ ਬਾਕੀ ਏ ।। ਅਜ਼ਮਾ ਲਵੀ ਤੂੰ ਸਜਣਾ ਜਦ ਵੀ ਜੀ ਚਾਹੇ ਤਿਰਾ ਬਸ ਤੇਰੀ ਅਜ਼ਮਾਇਸ਼ ਲਈ ਥੋੜ੍ਹੀ ਤਿਆਰੀ ਬਾਕੀ ਏ ।। ਆਈ ਨਾ ਯਾਰੋ 'ਵੀਰ' ਨੂੰ ਮੋਤ ਏਸੇ ਕਰਕੇ ਹੀ ਅਜੇ ਟੁੱਟ ਚੁੱਕੇ ਸਾਹਾਂ ਦੀ ਖੋਰੇ ਕੁਝ ਉਧਾਰੀ ਬਾਕੀ ਏ ।। ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਵਿੱਚ ........ਰਾਜ....... roman version jaan pichho.n tere sajan ik beqarari baaki ay unj nasha kafoor hai bass khumaari baaki ay rouh te tu lai giya sai.n rukhsati de waqt hii hun te meri loath vich jind bechaari baaki ay meri barbaadi ch' qasar koii na chhadi kise tu v kar lai dil diya.n teri baari baaki ay chhuna chahe chhu lawega chan taare v bashar chhuhan nu amber jajbiya.n dii ikk udaari baaki ay oh giya te ki giya haar na tu inj dilla jii tera behlaun nu dunia saari baaki ay ajma lawi tu sajna jad v jii chahe tira bas teri ajmaish layii thori tayaari baaki ay aii na yaaro 'veer' nu mout aise karke hii ajje tutt chukke saha di khore kuj udhaari baaki ay
06 Apr 2011
Veer g , tuhadian Likhtan kayee sites te copy hoyee vekhian ne g main.....
06 Apr 2011
sunil ji sat sri akaal ji, bari khushi di gal hai....ki meriya likhta hor sites te koii hor post kar riha hai.....kirpa karke menu ik do link zaroor dena ta ki main v apniya lithte dekh saka ji.....Raj....
06 Apr 2011
lo g
http://forum.desicomments.com/showthread.php?t=12803
http://www.shayri.com/forums/showthread.php?t=59672
http://www.lovechandigarh.com/friendship-love-messages/21897-a-3.html
veer g... ek link ch tuhada hi naam a as a writer..
lo g
http://forum.desicomments.com/showthread.php?t=12803
http://www.shayri.com/forums/showthread.php?t=59672
http://www.lovechandigarh.com/friendship-love-messages/21897-a-3.html
veer g... ek link ch tuhada hi naam a as a writer..
Yoy may enter 30000 more characters.
06 Apr 2011
ਵਧੀਆ ਲਿਖਿਆ ਹੈ ਵੀਰ ! ਸ਼ੁਕਰੀਆ ਸਾਂਝੀ ਕਰਨ ਲਈ ! ਜੀਓ...
06 Apr 2011
ਬਹੁਤ ਹੀ ਖੂਬਸੂਰਤ ਲਿਖਿਆ ਬਾਈ ਜੀ...ਬਹੁਤ ਵਧੀਆਂ ਲੱਗਿਆ ਪੜਕੇ...ਖੁਸ਼ ਰਹੋ |
07 Apr 2011
sunil ji bhut bhut shukria.....aini jaankaari den layii.....but aapa ki kar sakde haan eh lok baaz nahi oon waaly....kaiya nu shonk hunda hai copy paste karn da....apni jhooti shorat khatan da....chalo rab aise loka da v bhala kare.....Raj....
07 Apr 2011
Rajveer g.. ki kriye g.. ehna choran nu sharam tan aaundi nahi .. kise hor di likhat te apna naam pa dinde ne...
chalo koi na g.. best wishes from me bha g...
07 Apr 2011
divroop ji te nimarbir ji sat sri akaal ji..... tuc apna keemti waqt meri rachna di nazr kita , main aap dowa da dilo shukarguzaar haan ji....Raj.....
07 Apr 2011
Copyright © 2009 - punjabizm.com & kosey chanan sathh