|
 |
 |
 |
|
|
Home > Communities > Punjabi Poetry > Forum > messages |
|
|
|
|
|
ਜ਼ਿੰਦਗੀ... |
ਚੱਲ ਉਠ ਹੋ ਤਿਆਰ ਤੁਰੀਏ ਜ਼ਿੰਦਗੀ । ਮੌਤ ਨੂੰ ਵੀ ਮਾਰ ਤੁਰੀਏ ਜ਼ਿੰਦਗੀ । ਜੇ ਅੰਬਰ ਨੂੰ ਕਦਮਾਂ ਹੇਠਾਂ ਰੱਖਣਾ ਹੈ, ਤਾਂ ਫਿਰ ਹੋ ਸਿਰ ਭਾਰ ਤੁਰੀਏ ਜ਼ਿੰਦਗੀ । ਬੈਠ ਕਿਨਾਰੇ ਮਾਪ ਨਾ ਹੋਵੇ ਗਹਿਰਾਈ, ਆ ਸਾਗਰ ਵਿਚਕਾਰ ਤੁਰੀਏ ਜ਼ਿੰਦਗੀ । ਸੇਕ ਕਦੇ ਵੀ ਲੱਗੇ ਨਾ ਚੰਨ ਤਾਰਿਆਂ ਨੂੰ, ਦਗਦਾ ਸੂਰਜ ਠਾਰ ਤੁਰੀਏ ਜ਼ਿੰਦਗੀ । ਇਸ਼ਕੇ ਦੇ ਵਿੱਚ ਹਾਰੇ ਹੋਏ ਲੋਕਾਂ ਦਾ, ਬਣ ਝੰਡਾ ਬਰਦਾਰ ਤੁਰੀਏ ਜ਼ਿੰਦਗੀ । ਫਸ ਹੀ ਜਾਵਾਂਗੇ ਇਕੱਲੇ ਜਾਲ ਵਿੱਚ, ਬਣ ਕੇ ਲੰਮੀ ਡਾਰ ਤੁਰੀਏ ਜ਼ਿੰਦਗੀ । ਪੈਰ-ਪੈਰ 'ਤੇ ਵਕਤ ਨੇ ਜੋ ਦਿੱਤੀਆਂ, ਮੁਸ਼ਕਲਾਂ ਨੂੰ ਮਾਰ ਤੁਰੀਏ ਜ਼ਿੰਦਗੀ । - ਹਰਿੰਦਰ ਬਰਾੜ
|
|
26 Apr 2011
|
|
|
|
ਬਹੁਤ ਸੋਹਣਾ ਲਿਖਿਆ ਬਰਾੜ ਸਾਹਬ..ਜਿੰਦਗੀ ਦੇ ਵਹਿਣ ਨੂੰ ਬਾਖੂਬੀ ਦਰਸਾਇਆ ਹੈ |
|
|
26 Apr 2011
|
|
|
|
ਚੰਗੀ ਰਚਨਾਂ ਹੈ ਬਾਈ ਜੀ,ਮਿਹਰਬਾਨੀ।
|
|
26 Apr 2011
|
|
|
|
ਬਹੁਤ ਖੂਬ ਬਰਾੜ ਵੀਰ ....ਇੱਦਾ ਹੀ ਲਿਖਕੇ ਸਾਂਝਿਆ ਕਰਦੇ ਰਹੋ ....
|
|
26 Apr 2011
|
|
|
|
|
|
Agree with Mavi Jee....bahut hee lajwab rachna ae 22G har waar dee taran....tfs
|
|
27 Apr 2011
|
|
|
|
thanks sab da.. khaas karke mavi veer da k ohna vadiya dhang nal vishleshan kita..
|
|
27 Apr 2011
|
|
|
|
ਸ਼ਬਦ ਨਹੀਂ ਹਨ ਤਾਰੀਫ਼ 'ਚ ਕੁਛ ਕਹਿਣ ਲਈ ......
ਸ਼ੁਕਰੀਆ ਮਾਵੀ ਜੀ...ਤੁਸੀਂ ਤਾਂ ਰਚਨਾ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ !
ਹਜ਼ਾਰ ਸਜਦਾ ਤੁਹਾਡੀ ਕਲਮ ਨੂੰ ਹਰਿੰਦਰ ਜੀ ...
ਜੀਓ!!
ਸ਼ਬਦ ਨਹੀਂ ਹਨ ਤਾਰੀਫ਼ 'ਚ ਕੁਛ ਕਹਿਣ ਲਈ ......
ਸ਼ੁਕਰੀਆ ਮਾਵੀ ਜੀ...ਤੁਸੀਂ ਤਾਂ ਰਚਨਾ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ !
ਹਜ਼ਾਰ ਸਜਦਾ ਤੁਹਾਡੀ ਕਲਮ ਨੂੰ ਹਰਿੰਦਰ ਜੀ ...
ਜੀਓ!!
|
|
28 Apr 2011
|
|
|
kb |
bhaut sona likha ji.................jindge bare...........
|
|
19 Jul 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|