ਬੇਰੰਗ ਜਿੰਦਗੀ ਵਿਚ ਰੰਗ ਚਾਹੁੰਦਾਂ|
ਬਸ ਦੋ ਪਲ ਤੇਰਾ ਸੰਗ ਚਾਹੁੰਦਾਂ|
ਪੀੜਾਂ ਦੇ ਭੰਵਰ ਵਿਚ ਹੈ ਘਿਰੀ ਜਿੰਦਗੀ,
ਹੱਸਣ ਦਾ ਕੋਈ ਢੰਗ ਚਾਹੁੰਦਾਂ|
ਇੰਦਰ-ਧਨੁਸ਼ੀ ਰੰਗਾਂ ਤੋਂ ਕੀ ਲੈਣਾ,
ਤੇਰੇ ਸੂਟ ਦਾ ਪੀਲਾ ਰੰਗ ਚਾਹੁੰਦਾਂ|
ਮਿਰੇ ਗਮਾਂ ਦੀ ਨਾ ਛੇੜ ਕੋਈ ਗੱਲ,
ਤੇਰਾ ਚੇਹਰਾ ਮੰਦ-ਮੰਦ ਚਾਹੁੰਦਾਂ|
ਸਰਕੜਿਆਂ 'ਚੋਂ ਲੰਘਦੀ ਹੋਵੇ ਹਵਾ ਜੀਕਣ,
ਚੇਤਰ ਰੁੱਤ ਜਾਵੇ ਇਵੇਂ ਲੰਘ ਚਾਹੁੰਦਾਂ|
ਜਿੱਤ ਜਾਵਣ ਸੁਪਨੇ ਤੇਰੇ-'ਤੇ ਮੇਰੇ,
ਲੜਨਾ ਨਾਲ ਸਿਆਲ 'ਤੇ ਝੰਗ ਚਾਹੁੰਦਾਂ|
ਮਹਿਲ-ਮਾੜੀਆਂ ਦਾ ਕੀ ਕਰਨਾ 'ਬਰਾਹ' ਨੇ,
ਮਿਲ ਜਾਵੇ ਰੋਟੀ ਦੋ ਡੰਗ ਚਾਹੁੰਦਾਂ|
berang jindagi vich rang chaundan|
bas do pal tera sang chaundan|
piran de bhanvar vich hai ghiri jindagi,
hassan da koi dhang chaundan|
inder-dhanushi rangan ton ki laina,
tere sut (ਸੂਟ) da peela rang chaundan|
mire gaman di na chhed koi gall-baat,
tera chehra mand-mand chaundan|
sarkadian 'chon langhdi hove hava jikan,
chetar rutt jave iven langh chaundan|
jitt javan supne tere 'te mere,
ladna naal syal te jhang chaundan|
mahil-madian da ki karna 'Brah' ne,
mil jave roti do dang chaundan|