ਗ਼ਜ਼ਲ
ਦਿਲ ਦਾ ਦਰਦ ਆਪਣਾ ਹੁੰਦਾ,
ਕਦੇ ਕਿਸੇ ਨੇ ਵੀ ਵੰਡਿਆ|
ਮੇਰਾ ਦਰਦ ਮੇਰਾ ਖੁਦਾ ਜਾਂਦਾ,
ਕਿਵੇਂ ਤੈਨੂੰ ਕਹਾਂ, ਮੇਰਾ ਤੂੰ ਖੁਦਾ ਨਹੀ|
ਆਪਣਾ ਸੀ ਕੁਝ ਪਲਾਂ ਦਾ ਸਾਥ,
ਇਹ ਨਹੀ ਕੇ ਹੋਣਾ ਜੁਦਾ ਨਹੀ|
ਤੇਰਾ ਬਗੋਚਾ ਤਾਂ ਰਹੇਗਾ ਉਮਰ ਸਾਰੀ,
ਵਕਤ ਅੱਗੇ ਜੋਰ ਚਲਿਆ ਨਹੀ|
ਹੰਝੂ ਬਹਾਯਿਆਂ ਦੁਖ ਹੁੰਦੇ ਨੇ ਦੂਰ,
ਕਿਸੇ ਕਿਤਾਬ 'ਚ ਲਿਖਿਆ ਨਹੀ|
ਕੀ ਆਯਿਆ ਤੇ ਕੀ ਤੁਰ ਚਲਿਆ?
ਦੇਹਲੀਓੰ ਤੇਲ ਅਜੇ ਸੁੱਕਿਆ ਨਹੀ|
ਸ਼ਾਹ ਰਾਤ ਹੈ ਅਜੇ ਵੀ ਹਿਜਰਾਂ ਦੀ,
ਮਿਲਾਪ ਦਾ ਸੂਰਜ ਚੜਿਆ ਨਹੀ|
ਕਦੇ ਝੂਠ ਨਹੀ ਬੋਲਦੀ ਕਲਮ 'ਬਰਾਹ' ਦੀ,
ਸਚ ਨੇ ਪੱਲੇ ਵੀ ਕੁਝ ਛਡਿਆ ਨਹੀ|
ਜੁਝਾਰ