ਗ਼ਜ਼ਲ
ਸਾਡੇ ਕੋਲੋਂ ਦੱਸ ਕੀ ਕਸੂਰ ਹੋ ਗਿਆ|
ਅਖੀਆਂ ਤੋਂ ਇੰਨਾ ਕਿਉਂ ਦੂਰ ਹੋ ਗਿਆ||
ਪਾ ਕੇ ਜੀਣ-ਮਰਨ ਦੇ ਕਸਮਾਂ ਵਾਅਦੇ,
ਹੁਣ ਕੇਹੜੀ ਗੱਲ ਦਾ ਗਰੂਰ ਹੋ ਗਿਆ|
ਬੀਤੇ ਖੁਸ਼ੀਆਂ ਦੇ ਦਿਨ ਰਾਤ ਮੌਤ ਨੇੜੇ ਹੋ ਗਈ,
ਦਿਲ ਵਾਲਾ ਜਖਮ ਵੀ ਨਾਸੂਰ ਹੋ ਗਿਆ|
ਮੇਰੀ ਕਹਾਣੀ ਨੂੰ ਅਧੂਰਾ ਛਡ ਜਾਣ ਵਾਲਿਆ,
ਸਾਡੀ ਕਲਮ ਤੋਂ ਦੱਸ ਕੀ ਕਸੂਰ ਹੋ ਗਿਆ|
ਦੇਖ ਸੱਜਣਾਂ ਨੂੰ ਮਹਫ਼ਿਲ 'ਚ ਗੈਰਾਂ ਦੀ,
ਦਿਲ ਦਾ ਗੁਮਨ ਚੂਰੋ-ਚੂਰ ਹੋ ਗਿਆ|
ਛਡ ਗਏ ਵਿਰਾਨੀਆਂ 'ਚ ਆਪਣੇ ਜੀਹਨੂੰ,
ਗੈਰਾਂ ਦੇ ਦਰ ਮਰਣ ਲਈ ਮਜਬੂਰ ਹੋ ਗਿਆ|
ਰਾਸ ਦੋਸਤੀ ਨਾ ਆਈ ਕਿਸੇ ਦੀ ਗਮ ਨਹੀ,
ਮੈਖਾਨੇ ਨਾਲ ਯਾਰਾਨਾ ਤਾਂ ਜਰੁਰ ਹੋ ਗਿਆ|
ਉਠੇਗਾ ਜਨਾਜ਼ਾ 'ਬਰਾਹ' ਦਾ ਫਿਰ ਤਾਂ ਆਵੇਂਗਾ?
ਹੁਣ ਕਿਥੇ ਇੰਨਾ ਮਜਬੂਰ ਹੋ ਗਿਆ|