|
 |
 |
 |
|
|
Home > Communities > Punjabi Poetry > Forum > messages |
|
|
|
|
|
gazal |
ਇਸ ਸ਼ਾਇਰ ਕੋਲੋਂ ਤੈਨੂੰ ਕੀ ਮਿਲਣਾ, ਗਮ ਖਾ-ਖਾ ਜਿਸ ਦਾ ਨਿਭਾ ਹੁੰਦਾ|
ਲਖਾਂ ਸੂਰਜਾਂ ਨਾਲ ਹਨ੍ਹੇਰੀ ਜਿੰਦਗੀ ਜਿਸਦੀ, ਪੋਹ ਦੀ ਚਾਨਣੀ ਦਾ ਓਹਨੂੰ ਕੀ ਭਾਹ ਹੁੰਦਾ|
ਤਾਰਾ ਟੁਟਦਾ ਅਧੀ ਰਾਤੀਂ ਸੁਪਨਿਆਂ ਦਾ, ਦਿਲ-ਏ-ਆਕਾਸ਼ ਦਾ ਜਿਥੇ ਖਲਾਅ ਹੁੰਦਾ|
ਦਿਲ੍ਜ਼ਲੇ ਦੇ ਵਿਚੋਂ ਜੋ ਸ਼ਬਦ ਨਿਕਲਣ, ਅੰਗਾਰਿਆਂ ਵਰਗਾ ਓਹਨਾਂ ਦਾ ਤਾ ਹੁੰਦਾ|
ਇਸ਼ਕ਼ ਹਰ ਕੋਈ ਕਰਦਾ ਜਮਾਨੇ ਅੰਦਰ, ਸੱਚੇ ਆਸ਼ਕਾਂ ਦਾ ਰੱਬ ਗਵਾਹ ਹੁੰਦਾ|
ਕਿਵੇਂ ਓਠਿਆ ਸੀ ਜਨਾਜ਼ਾ ਮੇਰੇ ਹਾਸਿਆਂ ਦਾ, ਦਿਨ ਓਹ ਨਾ ਕਦੇ ਭੁਲਾ ਹੁੰਦਾ|
ਵਾਅਦਾ ਕਰਨਾ ਬੜੀ ਹੈ ਆਸਾਨ ਗੱਲ, ਸੱਚਾ ਓਹ ਜੋ ਵਾਅਦਾ ਨਿਭਾ ਹੁੰਦਾ|
ਅੰਤਿਮ ਯਾਤਰਾ ਮੇਰੀ ਹੈ ਸ਼ੁਰੂ ਹੋਈ, ਹੁਣ ਤਾਂ ਆਜਾ ਜੇ ਤੈਥੋਂ ਆ ਹੁੰਦਾ|
ਮੇਰੀ ਅਰਥੀ ਨੂੰ ਓਸ ਮੋਢਾ ਦੇਵਣਾ ਸੀ, ਬੇਵਫਾ ਇਥੇ ਜੇ 'ਬਰਾਹ' ਹੁੰਦਾ|
|
|
16 Aug 2011
|
|
|
|
too good....
bahut vadhia likheya hai ....
amazing .... thanks for sharing !!!
|
|
16 Aug 2011
|
|
|
|
bahut sohni ghazal ae veer ji.........
thanks for sharing.... :)
|
|
16 Aug 2011
|
|
|
|
ਕੁਲਜੀਤ ਜੀ, ਅਮਰਿੰਦਰ ਜੀ 'ਤੇ ਮਾਵੀ ਜੀ ਹੌਸਲਾ ਅਫਜਾਈ ਲਈ ਸ਼ੁਕਰੀਆ ਜੀ
|
|
17 Aug 2011
|
|
|
|
ਬਹੁਤ ਵਧੀਆ ਗਜਲ ਵੀਰ ਜੀ ਰੂਹ ਖੁਸ਼ ਹੋ ਗਈ ਪੜਕੇ ਜੀਓ ,,,,,,
|
|
21 Aug 2011
|
|
|
|
ASI HA PUNJABI..... |
. .ਸਾਨੂੰ ਕਹਿੰਦੇ ਆ ਪੰਜਾਬੀ,............. . . . .sannu kehnde aa Punjabi, ਟੌਰ ਰੱਖੀਦੀ ਨਵਾਬੀ,............tor rakhidi navabi, ਨਹੀਓਂ ਕਰੀਦੀ ਖਰਾਬੀ,............nahiyo karidi kharabi, ਅਜਮਾਕੇ ਵੇਖ ਲਓ. . . .............azmaake vekh lao. . . . . . . .ਯਾਰੀ ਜਿੱਥੇ ਅਸਾਂ ਲਾਈ,............ . . .yaari jithe asan layi, ਸਦਾ ਤੋੜ ਨਿਭਾਈ,............sada tod nibayi, ਇਹ ਇਤਿਹਾਸ ਦੀ ਸੱਚਾਈ,............eh itihaas di sachayi, ਅਜਮਾਕੇ ਵੇਖ ਲਓ. . . ............azmaake vekh lao. . . . . . . .ਡੱਬ ਰੱਖੀ ਪਿਸਤੌਲ,............ . . . .dabb rakhi pistaol, ਪੈਂਦੇ ਵੈਰੀਆਂ ਦੇ ਹੌਲ,............painde vairiyan de haul, ਨਹੀਓ ਕਰਦੇ ਮਖੌਲ,............nahiyo karde makhaul, ਅਜਮਾਕੇ ਵੇਖ ਲਓ. . . ............azmaake vekh lao. . . . . . . .ਜਿੱਥੇ ਲਾਉਂਦੇ ਆ ਪਰੀਤ,............ . . . jithe launde aa preet, ਮਾੜੀ ਰੱਖੀਦੀ ਨੀ ਨੀਤ,............maadi rakhidi ni neet, ਸਾਡੇ ਪੁਰਖਾਂ ਦੀ ਰੀਤ,............sadde purkhan di reet, ਅਜਮਾਕੇ ਵੇਖ ਲਓ. . . ............azmaake vekh lao. . . . . . . .ਅਸੀਂ ਗੱਭਰੂ ਜਵਾਨ,............ . . .asin gabbru jawaan, ਕਰੀਏ ਫਤਿਹ ਹਰ ਮੈਦਾਨ,............kariye fateh har maidaan, ਸਾਡੀ ਵੱਖਰੀ ਏ ਸ਼ਾਨ,............saddi vakhri ae shaan, ਅਜਮਾਕੇ ਵੇਖ ਲਓ. . . ............azmaake vekh lao. . . . . . . .ਲਏ ਜੀਹਨਾਂ ਜਾਣਕੇ ਪੰਗੇ,............ . . .laye jinha jaanke pangge, ਸੱਭ ਕੀਲੀ ਉੱਤੇ ਟੰਗੇ,............sabb killi utte tangge, ਕਦੇ ਮੁੱੜਕੇ ਨਾ ਖੰਘੇ,............kade mudke na khangge, ਅਜਮਾਕੇ ਵੇਖ ਲਓ. . . ............azmaake vekh lao. . . . . . . .ਸਾਡੀ ਵੀਰਾਂ ਨਾਲ ਸਰਦਾਰੀ,............ . . .saddi veeran naal sardari, ਇਹ ਜਾਣੇ ਦੁਨੀਆਂ ਸਾਰੀ,............eh jaane duniya saari,
|
|
22 Aug 2011
|
|
|
|
|
|
|
|
 |
 |
 |
|
|
|