|
 |
 |
 |
|
|
Home > Communities > Punjabi Poetry > Forum > messages |
|
|
|
|
|
|
ਹੌਂਕੇ.... |
ਸਿਰਫ ਹੌਂਕੇ ਹੀ ਨਹੀਂ ਹਨ ਭਰਨ ਲਈ । ਹੋਰ ਵੀ ਤਾਂ ਹੈ ਬਹੁਤ ਕੁਝ ਕਰਨ ਲਈ ।
ਰੁੱਖਾਂ ਤੋਂ ਮਨੁੱਖਾਂ ਤੱਕ ਦਾ ਰਸਤਾ ਸੌਖਾ ਨੀ, ਲੱਕੜ ਬਣਨਾ ਪੈਂਦਾ ਆਰਾ ਜਰਨ ਲਈ ।
ਇਹ ਰਾਖ ਹੈ ਸੱਜਣਾ ਮੇਰੇ ਮੋਏ ਖਾਬਾਂ ਦੀ, ਸਮਾਂ ਲੱਗੇਗਾ ਅਜੇ ਇਸਨੂੰ ਠਰਨ ਲਈ ।
ਕਿ ਜੁਰਾਬ ਪੁੱਠੀ ਪਾ ਲਈ ਸੀ ਦੱਸ ਦੇਣਾ, ਕਾਫੀ ਹੈ ਬਸ ਮਾਂ ਮੇਰੀ ਦੇ ਡਰਨ ਲਈ ।
ਮੱਥੇ ਉੱਪਰ ਮਘਦੇ ਕੋਇਲੇ ਰੱਖ ਲਏ, ਨਹੀਂ ਸੀ ਮਹਿਫੂਜ਼ ਟਿਕਾਣਾ ਧਰਨ ਲਈ ।
ਜ਼ਿੰਦਗੀ ਦਾ ਰਾਹ ਚੁਣੋ ਭਾਂਵੇਂ ਔਖਾ ਹੀ ਸਹੀ, ਬੜੇ ਆਸਾਨ ਰਸਤੇ ਵੀ ਪਏ ਨੇ ਮਰਨ ਲਈ । - ਹਰਿੰਦਰ ਬਰਾੜ
|
|
07 Sep 2011
|
|
|
|
"ਬੜੇ ਆਸਾਨ ਰਸਤੇ ਪਏ ਨੇ ਮਰਨ ਲਈ ..."
ਬਹੁਤ ਪਿਆਰੀ ਰਚਨਾ ਹੈ ਹਰਿੰਦਰ ਬਾਈ ! ਆਨੰਦ ਆ ਗਿਆ ਪੜ ਕੇ !
|
|
07 Sep 2011
|
|
|
|
kya baat hai janab....masha allah
je main apne dil di gall dassaa ta es website te jinne vi likhde han wadia likhde han....but personally mainu tuhadi,divroop bai,gurminder bai te 3-4 hor han mainu naam nahi yaad,ehna diya likhtaa wadia naalo vi jyada upper laggdiaa han....sach pucho taa tusi kayi shayeraa di kami nu poora karde ho.....hadd paar karke likhde ho....jeonde vasde hasde te likhde raho saare....lajawab hai tuhadiaa kalmaa sab diya....thnx.....keep it up
|
|
07 Sep 2011
|
|
|
|
ਬਹੁਤ ਹੀ ਖੂਬਸੂਰਤ ਰਚਨਾ,,,ਜੀਓ,,,
|
|
07 Sep 2011
|
|
|
|
ਹਰ ਵਾਰ ਦੀ ਤਰਾਂ ਬਹੁਤ ਖੂਬ ਬਾਈ ਜੀ...
and agreed with jaspreet ji as well as mavi ji
|
|
07 Sep 2011
|
|
|
|
|
bahut sohni rachna harinder bai.....keep writing veer....
|
|
08 Sep 2011
|
|
|
|
it's worth learning harinder jee.... i think i must get something from this..
i really appreciate Mavi veer jee for their explanation ...
U've been always my fav. on pbm and i always wait for your writings... please keep writing, keep sharing ....wishing u good luck from d core of my heart...
thanks
|
|
08 Sep 2011
|
|
|
|
Ikk waar fer ton LAJWAAB rachna saadi jholi paun layi SHUKRIYA veer G..!!
|
|
08 Sep 2011
|
|
|
|
ਤੁਹਾਡਾ ਸਭ ਦਾ ਪਿਆਰ ਸਿਰ ਮੱਥੇ...। ਮਾਵੀ ਬਾਈ ਜੀ ਤੁਸੀਂ ਜੋ ਅਰਥ ਕੱਢੇ ਹਨ ਉਹ ਬਹੁਤ ਵੱਡੇ ਨੇ... ਮੈਂ ਲਿਖਿਆ ਤਾਂ ਇਸ ਭਾਵ ਨਾਲ ਹੀ ਸੀ ਕਿ ਆਪਣੀ ਮੰਜ਼ਿਲ ਪਾਉਣ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਤੇ ਆਪਾ ਕੁਰਬਾਨ ਕਰਨਾ ਪੈਂਦਾ... ਜਿਵੇਂ ਰੁੱਖਾਂ ਨੂੰ ਜੰਗਲ ਵਿੱਚੋਂ ਮਨੁੱਖਾਂ ਦੇ ਘਰ ਤੱਕ ਆਉਣ ਲਈ ਆਰੇ ਨਾਲ ਆਪਾ ਚਿਰਾਉਣਾ ਪੈਂਦਾ...।
|
|
08 Sep 2011
|
|
|
|
ਵਾਹ ਵਾਹ .......ਕਹਿਣ ਲਈ ਕੁਝ ਬਚਿਆ ਨਹੀਂ ਪਰ ਸਿਫਤ ਕਰਨੀ ਬਣਦੀ ਏ ਬਰਾੜ ਸਾਹਿਬ .......ਬਹੁਤ ਹੀ ਪਿਆਰੀ , ਅਰਥ ਭਰਪੂਰ, ਦਿਲ ਟੁੰਬਵੀ, ਸਿਖਿਅਤਮਿਕ ਤੇ ਕਮਾਲ ਸ਼ਬਦ-ਜੋੜ ਨਾਲ ਸਰਾਬੋਰ ਕਿਰਤ ਸਾਂਝੀ ਕੀਤੀ ਏ .......ਤੁਸੀਂ ਵਧਾਈ ਦੇ ਪਾਤਰ ਹੋ .....ਸਦਾ ਖੁਸ਼ ਰਹੋ .....ਲਿਖਦੇ ਰਹੋ ......ਬਹੁਤ ਧੰਨਬਾਦ
|
|
08 Sep 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|