|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| GAZAL |
ਸਾਨੂੰ ਖੁਦਾ ਏ ਇਸ਼ਕ ਦੇ ਹੁਲਾਰੇ ਨਾ ਰਾਸ ਆਏ ਇਸ ਕਾਤਿਲਾਨਾ ਹੁਸਨ ਦੇ ਨਜ਼ਾਰੇ ਨਾ ਰਾਸ ਆਏ
ਸਲਾਮਤ ਹੈ ਸਾਡੀ ਬੇੜੀ , ਸਮੁੰਦਰ ਵੀ ਤਰ ਲਿਆ ਏ ਦੁੱਖ ਹੈ ਤਾਂ ਏਸ ਗੱਲ ਦਾ ਕਿਨਾਰੇ ਨਾ ਰਾਸ ਆਏ
ਮਿਲਿਆ ਨਾ ਚੈਨ ਦਿਨ ਵਿੱਚ, ਨੀਂਦਰ ਪਈ ਨਾ ਰਾਤੀ ਕੁੱਲੀਆਂ ਦੇ ਵਾਸੀਆਂ ਨੂੰ ਚੁਬਾਰੇ ਨਾ ਰਾਸ ਆਏ
ਹਕੀਕਤ ਦੇ ਇੱਕ ਤੂਫਾਨ ਨੇ ਬਰਬਾਦ ਕਰ ਦਿੱਤੇ ਜੋ ਸੁਪਨਿਆਂ ਦੇ ਮਹਿਲ ਉਸਾਰੇ ਨਾ ਰਾਸ ਆਏ
ਕਈ ਸਖਸ਼ ਨੇ ਜਿੰਨਾ ਤੋਂ ਹੱਸ ਕੇ ਸੀ ਜਾਨ ਵਾਰੀ ਸਾਨੂੰ ਉਹ ਸਾਡੇ ਜਾਨੋਂ ਪਿਆਰੇ ਨਾ ਰਾਸ ਆਏ
ਸ਼ਿਕਾਰੀ ਬਣਨ ਦੇ ਚਾਅ ਵਿੱਚ ਕਾਤਿਲ ਮੈਂ ਬਣ ਗਿਆ ਹਾਂ ਉਹ ਚੋਗ ਚੁਗਦੇ ਪੰਛੀ ਮਾਰੇ ਨਾ ਰਾਸ ਆਏ
ਰੁਲ ਗਏ ਵਿਦੇਸ਼ੀਂ ਜਾ ਕੇ, ਟੁੱਟੇ ਜੋ ਬਿਰਖ ਨਾਲੋਂ ਦੱਮਾਂ ਦੀ ਪੌਣ ਦੇ ਇਹ ਹੁਲਾਰੇ ਨਾ ਰਾਸ ਆਏ
ਗਮ ਦੀ ਤਪਸ਼ ਮਿਲੀ ਕਿ ਇਹ ਵਿਛ ਗਿਆ ਜਮੀਨ ਤੇ ਇਸ ਮੋਮ ਦੇ ਬਦਨ ਨੂੰ ਅੰਗਾਰੇ ਨਾ ਰਾਸ ਆਏ
ਖੁਸ਼ ਫਹਿਮੀਆਂ ਦੀ ਆੜ ਵਿੱਚ ਸਭ ਕੁਝ ਲੁਟਾ ਲਿਆ ਮੈਂ ਸਾਨੂੰ ਬਲੌਰੀ ਅੱਖ ਦੇ ਇਸ਼ਾਰੇ ਨਾ ਰਾਸ ਆਏ
ਹਿਜ਼ਰਾਂ ਦੀ ਰਾਤ ਦੇ ਜੋ ਸਾਥੀ ਬਣਾ ਲਏ ਸਨ ਬੱਦਲ਼ਾਂ ਦੇ ਉਹਲੇ ਛਿਪ ਗਏ ਤਾਰੇ ਨਾ ਰਾਸ ਆਏ
ਖਾਕ ਵਿੱਚ ਮਿਲ ਜਾਣ ਲਈ ਸ਼ਮਸ਼ਾਨ ਵਿੱਚ ਸੁੱਟ ਮੁੜ ਗਏ ‘ਕਰਮ’ ਨੂੰ ਚਾਰ ਉਸਦੇ ਸਹਾਰੇ ਨਾ ਰਾਸ ਆਏ
|
|
24 Sep 2011
|
|
|
|
|
ਬਹੁਤ ਹੀ ਵਧੀਆ ਏ ਜਨਾਬ...ਸ਼ੁਕਰੀਆ share ਕਰਨ ਲਈ...
|
|
24 Sep 2011
|
|
|
|
|
bahut sohni rachna karmjit veer...likhde raho.....
|
|
24 Sep 2011
|
|
|
|
|
|
|
bahut vadhia likhia ji...
keep rocking !!!
|
|
25 Sep 2011
|
|
|
|
|
|
| jiyo babeyo |
bahut hi sohna likheya veer....realy nice... thankx for sharing
|
|
25 Sep 2011
|
|
|
|
|
|
|
|
|
bahut hi khoobsoorat likhia bai ji .......thanx for sharing
|
|
25 Sep 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|