ਚਰਖਾ ਟੁੱਟਣ ’ਤੇ ਨਾ ਐਵੇਂ ਖ਼ੁਸ਼ ਹੋ ਤੂੰ।ਕੱਤਣੀ ਕਿਸ ਨੇ ਤੇਰੇ ਹਿੱਸੇ ਦੀ ਰੂੰ।
ਪੰਛੀ ਵੀ ਕਰਦੇ ਨੇ ਅੱਲਾ ਹੂ ਦਾ ਵਿਰਦ,ਸੁਣ ਕਿਸੇ ਦਿਨ ਗੋਲਿਆਂ ਦੀ ਗੁਟਰ-ਗੂੰ।
ਉਥੇ ਅਮਲਾਂ ’ਤੇ ਨਿਬੇੜਾ ਹੋਏਗਾ,ਉਥੇ ਚੱਲੇਗੀ ਜ਼ਰਾ ਤੇਰੀ ਨਾ ਚੂੰ
ਸੀ ਪੁਆੜਾ ਸਾਰਾ ਇਸ ਇੱਕ ਮੈਂ ਦਾ ਹੀ,ਮੈਂ ਗਈ ਤਾਂ ਰਹਿ ਗਿਆ ਬੱਸ ਤੂੰ ਹੀ ਤੂੰ।
ਕੋਈ ਤਾਂ ਰੱਦੇ-ਅਮਲ ਦੇ ਐ ‘ਨਰੇਸ਼’ਸੁਣ ਲਈ ਸਾਰੀ ਕਹਾਣੀ ਹਾਂ ਨਾ ਹੂੰ।
ਡਾ. ਨਰੇਸ਼ , ਫੋਨ:0172-2573400
Nice One..!!
ਬਹੁਤ ਖੂਬ
nice one veer ji...!!!