|
 |
 |
 |
|
|
Home > Communities > Punjabi Poetry > Forum > messages |
|
|
|
|
|
|
ਗਜਲ |
ਹਰ ਸੀਨਾ ਧੁੱਕਦਾ ਧੁੱਖਦਾ ਹੈ
ਤੇ ਸੋਚਾਂ ਵਿੱਚ ਜਵਾਲਾ ਹੈ |
ਇੱਕ ਚੀਜ਼ ਬਦਲਿਆਂ ਨਹੀਂ ਸਰਨਾ
ਇਹ ਢਾਂਚਾ ਬਦਲਨ ਵਾਲਾ ਹੈ
ਕਰਮਾ ,ਧਰਮਾ ਦੇ ਓੁਹਲੇ 'ਚੋਂ
ਕਿਹੜਾ ਹੈ ਕੀ ਪਹਿਚਾਨ ਕਰਾਂ ?
ਇੱਕ ਹੱਥ 'ਚ ਨੇ ਹਥਿਆਰ ਫੜੇ
ਤੇ ਦੂਜੇ ਦੇ ਵਿੱਚ ਮਾਲਾ ਹੈ |
ਆਜ਼ਾਦ ਮੁਲਕ ਦੇ ਵਾਸੀ ਹਾਂ
ਪਰ ਜ਼ਿਹਨ 'ਚ ਪਿੰਜਰੇ ਲਟਕੇ ਨੇ
ਸੰਸਦ ਵਿੱਚ ਗਹਿਮਾ ਗਹਿਮੀ ਹੈ
ਉਪਰਾਮ ਹੁਸੈਨੀਵਾਲਾ ਹੈ |
ਬੁੱਲਾਂ ਤੇ ਨਾਰੇ ਮੋਏ ਨੇ
ਸੋਚਾਂ ਤੇ ਪਹਿਰੇ ਜਾਰੀ ਨੇ
ਸਾਨੂੰ ਰਾਤ ਨਹੋਰੇ ਦਿੰਦੀ ਹੈ
ਅਜੇ ਕਿ ਕਾਫੀ ਦੂਰ ਉਜਾਲਾ ਹੈ |
ਰਾਜੇ ਦੇ ਹਾਕਮ ਕਹਿੰਦੇ ਨੇ
ਮਜ਼ਦੂਰ ਤੇ ਹੈ ਹੁਣ ਖੁਸ਼ਹਾਲੀ
ਉਹਦੇ ਬਾਲ ਵੀ ਕੰਮ ਤੇ ਜਾਂਦੇ ਨੇ
ਤੇ ਮਿਲਦਾ ਰੋਜ਼ ਨਿਵਾਲਾ ਹੈ
ਪਾਤਾਲ ਵੀ ਛਾਣੀ ਜਾਂਦੇ ਹਾਂ
ਹੈ ਅੰਬਰ ਦਾ ਵੀ ਹੇਜ ਬੜਾ
ਇਹ ਧਰਤ ਵਿਚਾਰੀ ਪੁਛਦੀ ਹੈ
ਮੇਰੇ ਦੁੱਖ ਦਾ ਕਿ ਉਪਰਾਲਾ ਹੈ
ਇਸ ਚੋਂਦੇ ਹੋਏ ਮੁੜਕੇ ਦਾ
ਸਦੀਆਂ ਤੋਂ ਮੁੱਲ ਨਹੀਂ ਮਿਲਿਆ
ਕੀ ਕਰੀਏ ਗਲ ਪਸੀਨੇ ਦੀ
ਹੁਣ ਖ਼ੂਨ ਵੀ ਸੁਕਣ ਵਾਲਾ ਹੈ |
ਕਵਿੰਦਰ ਚਾਂਦ
|
|
07 Jul 2012
|
|
|
|
ਬਹੁਤ ਹੀ ਵਧੀਆ ਜੀ !!!!!!!!!
|
|
07 Jul 2012
|
|
|
|
bahut khubsurat rachna hai veer...!!!
|
|
07 Jul 2012
|
|
|
|
|
bhut vdia likhia hai g .....n different way of writin ...nice ...:)..tfs!
|
|
07 Jul 2012
|
|
|
|
|
Bahut he vadhia ae...eh main pehlan v parhi ae kittey...
ithey share karan layi THANKS
|
|
07 Jul 2012
|
|
|
|
Aah Amarjit Dhillon huraan te kamaal kar ditti ae...
Bilkul sachiyan gallan naal bharpoor ae ehna de likhat....thnx 4 sharing here
|
|
07 Jul 2012
|
|
|
|
|
Thanks for sharing Gurminder ji and Parminder ji.
Both of the works are really great! :-)
|
|
08 Jul 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|