|
 |
 |
 |
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ |
ਸਾਰੀ ਉਮਰਾ ਥੋੜਾਂ ਦਾ ਅਹਿਸਾਸ ਰਿਹਾ । ਬਿਨ ਗ਼ਮ ਦੇ ਨਾ ਕੋਈ ਦਿਲ ਦੇ ਪਾਸ ਰਿਹਾ ।
ਸ਼ੰਕੇ ਉੱਗ ਪਏ ਨੇ ਮੰਜ਼ਿਲ ਦੇ ਬਾਰੇ , ਪੈਰਾਂ ਨੂੰ ਨਾ ਪੈੜਾਂ ਤੇ ਵਿਸ਼ਵਾਸ ਰਿਹਾ ।
'ਮੈਂ ਤੋਂ ਮੈਂ ' ਤੀਕਰ ਹੀ ਹਾਂ ਮਹਿਦੂਦ ਰਹੇ , ਅੰਤਰ-ਮਨ ਵੀ ਹਉਮੈਂ ਦਾ ਹੀ ਦਾਸ ਰਿਹਾ ।
ਮੋਹ ਹੋਇਆ ਨਾ ਅਪਣੇ ਘਰ ਦੇ ਨਾਲ ਕਦੀ , ਦਸਤਕ ਦਿੰਦਾ ਸੋਚਾਂ ਵਿਚ ਬਨਵਾਸ ਰਿਹਾ ।
ਧੁੱਪਾਂ ਵਿਚ ਵੀ ਦਿਲ ਨੂੰ ਛਾਂ ਦੀ ਆਸ ਰਹੀ , ਬਲਦੀ ਰੁੱਤੇ ਕਿਣਮਿਣ ਦਾ ਭਰਵਾਸ ਰਿਹਾ ।
ਵਾਪਸ ਲੈ ਲੈ ਰੱਬਾ ਐਸਾ ਦਿਲ ਸਾਥੋਂ , ਅਜ਼ਲਾਂ ਤੋਂ ਹੈ ਜਿਸ ਵਿਚ ਗ਼ਮ ਦਾ ਵਾਸ ਰਿਹਾ ।
ਬਲਜੀਤ ਸੈਣੀ
|
|
21 Nov 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|