ਦੋਸਤੀ ਦੀ ਬੁੱਕਲ ’ਚ ਕੁਝ ਪਲ ਗੁਜ਼ਾਰ ਜਾਵੀਂ ਹੋ ਸਕੇ ਤਾਂ ਹੰਝੂਆਂ ਦਾ ਕਰਜ਼ਾ ਉਤਾਰ ਜਾਵੀਂਕਿਉ ਦਿਲ ’ਚ ਐਵੈਂ ਯਾਰਾ ਤੂੰ ਅੱਗ ਸਾਂਭ ਰੱਖੇਂ ਬਣ ਬੂੰਦ ਕੋਈ ਸੁਆਤੀ ਤਪਦੇ ਨੂੰ ਠਾਰ ਜਾਵੀਂ ਉਡੀਕਦਾ ਰਿਹਾ ਮੈਂ ਔੜਾਂ ’ਚ ਰੁੱਖਾਂ ਵਾਂਗੂੰ ਹਵਾਂ ਦੇ ਪਿਡਿੰਆ ’ਚੋਂ ਲੈ ਕੇ ਬਹਾਰ ਆਵੀਂ ਸੁਣਿਆਂ ਤੂੰ ਸਾਗਰਾਂ ਤੋਂ ਕਿਤੇ ਪਾਰ ਹੋ ਕੇ ਆਈਐਂ ਸਮਾਂ ਮਿਲੇ ਤਾਂ ਕਿਧਰੇ ਇਸ ਦਿਲ ਤੋਂ ਪਾਰ ਜਾਵੀਂ ਜਦ ਕਦੀ ਵੀ ਗੁਜ਼ਰੇਂ ਸਾਡੀ ਗਲੀ ’ਚੋਂ ਯਾਰਾ ਸੋਚਾਂ ’ਚ ਡੁੱਬੇ ਦਿਲ ਨੂੰ ਬਾਂਹ ਫੜ੍ਹ ਕੇ ਤਾਰ ਜਾਵੀਂ ਐ ਜਾਣ ਵਾਲੇ ਸੱਜਣਾਂ ਸੁਣਦਾ ਪੁਕਾਰ ਜਾਵੀਂ ਦੋਸਤੀ ਦੀ ਬੁੱਕਲ ’ਚ ਕੁਝ ਪਲ ਗੁਜ਼ਾਰ ਜਾਵੀਂ..
ਹੋ ਸਕੇ ਤਾਂ ਹੰਝੂਆ ਦਾ ਕਰਜ਼i ਉਤਾਰ ਜਾਵੀ......
ਵਾਹ ਬਿੱਟੂ ਜੀ ਵਾਹ......ਖੂਬਸੂਰਤ......ਸਾਂਝ ਪਾਈ ਹੈ ਤੁਸੀਂ......ਧਨਵਾਦ.......
ਖੂਬ ਹੈ ਜੀ tfs..