|
 |
 |
 |
|
|
Home > Communities > Punjabi Poetry > Forum > messages |
|
|
|
|
|
ਗਜ਼ਲ਼ |
ਪਿਆਸੀ ਰੇਤ ਦਾ ਉਹ ਦਰਦ ਦਿਲ ਚੋਂ ਧੋਣ ਲੱਗੀ ਸੀ ਨਦੀ ਆਪਨੇ ਕਿਨਾਰੇ ਦੇ ਗਲੇ ਲੱਗ ਰੋਣ ਲੱਗੀ ਸੀ
ਸਿਆਹੀ ਰਾਤ ਦੀ ਡੁੱਲੀ ਜਦੋਂ ਮੇਰੇ ਨਗਰ ਉੱਤੇ ਬਨੇਰਿਉਂ ਲਾਹ ਕੇ ਸੂਰਜ , ਸ਼ਾਮ ਬੂਹਾ ਢੋਣ ਲੱਗੀ ਸੀ
ਚਮਕ ਆਏ ਸੀ ਰਾਹਾਂ ਵਿਚ ਬੜੇ ਚੰਨ ਤਾਰਿਆਂ ਦੇ ਰੁੱਖ ਜਦੋਂ ਡੁੱਬਿਆ ਸੀ ਸੂਰਜ ਰਾਤ ਕਾਲੀ ਹੋਣ ਲੱਗੀ ਸੀ
ਜਦੋਂ ਉਸਨੂੰ ਕਿਹਾ ਮੈਂ ਝਰਨਿਆਂ ਦੇ ਗੀਤ ਗਾਉਂਦਾ ਹਾਂ ਮੇਰੀ ਹਰ ਸੁਰ ਦੇ ਦਰ 'ਤੇ ਰੇਤ ਹੰਝੂ ਚੋਣ ਲੱਗੀ ਸੀ
ਸਫ਼ਰ ਵਿਚ ਧੁੰਦਲੇ ਰਸਤੇ ਤੇ ਮੈਲ਼ੀ ਸ਼ਾਮ ਢਲ ਆਈ ਕਿਸੇ ਦੀ ਯਾਦ ਚੰਨ ਬਣਕੇ ਨੁਮਾਇਆ ਹੋਣ ਲੱਗੀ ਸੀ
ਹਜ਼ਾਰਾਂ ਅੱਥਰੂ ਸਨ ਕਲਮ ਦੇ ਨੈਣਾਂ `ਚ ਉਸ ਵੇਲੇ ਉਦਾਸੇ ਵਕ਼ਤ ਦੀ ਜਦ ਵੀ ਇਹ ਗਾਥਾ ਛੋਹਣ ਲੱਗੀ ਸੀ
gurmeet khokhr
|
|
12 Nov 2014
|
|
|
|
ਖੋਖਰ ਸਾਹਿਬ ਦੀ ਸੋਹਣੀ ਜਿਹੀ ਰਚਨਾ ਸਾਂਝੀ ਕਰਨ ਲਈ ਧੰਨਵਾਦ ਬਿੱਟੂ ਬਾਈ ਜੀ |
ਰੱਬ ਰਾਖਾ ਜੀ |
ਖੋਖਰ ਸਾਹਿਬ ਦੀ ਸੋਹਣੀ ਜਿਹੀ ਰਚਨਾ ਸਾਂਝੀ ਕਰਨ ਲਈ ਧੰਨਵਾਦ, ਬਿੱਟੂ ਬਾਈ ਜੀ |
ਰੱਬ ਰਾਖਾ ਜੀ |
|
|
12 Nov 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|