Punjabi Poetry
 View Forum
 Create New Topic
  Home > Communities > Punjabi Poetry > Forum > messages
Shamsher Singh Sandhu
Shamsher Singh
Posts: 12
Gender: Male
Joined: 02/Jun/2012
Location: Calgary
View All Topics by Shamsher Singh
View All Posts by Shamsher Singh
 
ਗ਼ਜ਼ਲ ਦੋਸ਼ ਲਗਾਕੇ ਮੱਥੇ ਮੇਰੇ

ਦੋਸ਼  ਲਗਾਕੇ  ਮੱਥੇ  ਮੇਰੇ,  ਦੇਂਵੇਂ  ਜੱਗ   ਹਸਾਈਆਂ  ਕਿਉਂ?

ਸੋਹਲ  ਤੇਰੇ  ਮੁਖੜੇ  ਉੱਤੇ,  ਉੱਡਣ  ਫੇਰ ਹਵਾਈਆਂ ਕਿਉਂ?

 

ਧਰਮ  ਦੇ  ਠੇਕੇਦਾਰਾਂ  ਦਾ  ਤੇ,  ਪਾਜ ਚੁਰਾਹੇ  ਖੁਲ  ਗਿਆ

ਮੂੰਹੋਂ  ਝੂਠੇ   ਪਰਦੇ  ਉਤਰੇ,  ਐਂਵੇਂ  ਦੇਣ   ਸਫਾਈਆਂ  ਕਿਉਂ?

 

ਕੈਦੋਂ    ਆਣ   ਚੁਰਾਈ   ਚੂਰੀ,   ਪਾ  ਦਰਵੇਸ਼ੀ   ਚੋਲਾ   ਨੀ

ਚਾਕ ਤੇਰੀ ਬੰਸੀ ਨੂੰ ਤਰਸਣ ਨਿੱਤ ਸਿਆਲੀਂ ਜਾਈਆਂ ਕਿਉਂ?

 

ਦਾਵੇ  ਕਰਦੇ  ਸੀ ਨਿਸਦਿਨ ਹੀ,  ਜਿਹੜੇ ਪੱਕੀਆਂ  ਸਾਂਝਾਂ ਦੇ

ਲੋੜ  ਪਈ  ਤੋਂ  ਆਲੇ ਟਾਲੇ,  ਕਰਦੇ ਨੇ  ਚਤਰਾਈਆਂ ਕਿਉਂ?

 

ਪਾਕੇ  ਯਾਰੀ  ਤੋੜ ਨਾ  ਚਾੜ੍ਹਣ, ਹੈ  ਦਸਤੂਰ  ਜਿਨ੍ਹਾਂ ਦਾ ਇਹ

ਉਹਨਾਂ ਬਦਲੇ ਤੇਰੀਆਂ ਸਜਣਾ, ਰੀਝਾਂ ਨੇ ਸਧਰਾਈਆਂ ਕਿਉਂ?

 

ਸਭ ਜਗ  ਜਾਣੇ ਸਹਿਲ ਨਾ ਹੁੰਦੇ, ਪੈਂਡੇ  ਬਿਖੜੀਆਂ ਰਾਹਾਂ ਦੇ

ਜਾਣੇ  ਬੁੱਝੇ   ਤੂੰ  ਤਕਦੀਰਾਂ,  ਔਝੜ  ਰਾਹੇ  ਪਾਈਆਂ  ਕਿਉਂ?

 

ਉਂਝ  ਤੇ   ਲੋਚੇਂ   ਰਸਤੇ   ਤੇਰੇ,   ਫੁੱਲਾਂ   ਲੱਦੇ   ਹੋਣ  ਸਦਾ

ਉਹਨੀ  ਰਾਹੀਂ  ਤੂੰ ਹੀ  ਆਪੇ, ਸੂਲਾਂ ਦੱਸ  ਵਛਾਈਆਂ ਕਿਉਂ?

 

ਦਿਲ  ਦੇ  ਬੂਹੇ  ਛੋਟੇ  ਜੇ ਕਰ, ਯਾਰ  ਨ  ਪੁੰਨੂੰ  ਵਾਂਗ  ਬਣਾ

ਊਠਾਂ  ਵਾਲੇ  ਸੱਜਣ  ਨਾਲੇ,  ਤੂੰ ਸਨ ਅੱਖਾਂ  ਲਾਈਆਂ ਕਿਉਂ?

 

ਮਾਣ  ਬੜਾ ਸੀ  ਤੈਨੂੰ ਹੁੰਦਾ, ਵਡੀਆਂ  ਵਡੀਆਂ  ਅਕਲਾਂ ਦਾ

ਨਿਹੁ ਦੇ ਸੌਦੇ  ਘਾਟਾ ਖਾਕੇ, ਸ਼ਕਲਾਂ ਨੇ  ਮੁਰਝਾਈਆਂ ਕਿਉਂ?

 

ਸਚ  ਹੈ   ਜੇਕਰ   ਸੀਨੇ  ਤੇਰੇ,  ਅੱਗੇ  ਕਦਮ  ਵਧਾਈ  ਜਾ

ਔਖੇ  ਰਾਹੀਂ  ਤੁਰਦੇ  ਹੋਏ, ਸੁਰਤਾਂ ਨੇ  ਪਥਰਾਈਆਂ  ਕਿਉਂ?

 

ਡੀਕਾਂ  ਲਾਕੇ  ਪੀ  ਲੈਂਦੋਂ  ਜੇ, ਨਿਹੁ  ਦਾ  ਅੰਮ੍ਰਿਤ  ਸਾਰਾ  ਤੂੰ

ਦਿਲ ਵਿਚ ਯਾਰ ਵਸਾਦੋਂ ਸੰਧੂ,ਤਕਦੋ ਫੇਰ ਜੁਦਾਈਆਂ ਕਿਉਂ?

08 Sep 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
ਸ਼ਮਸ਼ੇਰ ਜੀ ਬਹੁਤ ਹੀ ਸੋਹਣਾ ਲਿਖਿਆ ਹੈ।.......
ਥੋੜੇ ਜਿਹੇ ਸਮੇਂ ਵਿੱਚ ਇੰਨਾ ਸਾਰਾ ਸਾਹਿਤ ਲਿਖਣਾ ਬਹੁਤ ਪਰਾਪਤੀ ਹੈ।.........
ਏਸ ਗ਼ਜ਼ਲ ਵਿੱਚ ਵੀ ਬਹੁਤ ਸੋਹਣੇ ਤਰੀਕੇ ਨਾਲ ਦਿਲਾਂ ਦੇ ਸੱਚ ਬਿਆਨੇ ਹਨ।.........
ਰੱਬ ਮਿਹਰ ਕਰੇ ਤੁਸੀਂ ਇਸੇ ਤਰਾਂ ਲਿਖਦੇ ਰਹੋ।.......ਸ਼ੁਕਰੀਆ ਸਾਂਝਿਆਂ ਕਰਨ ਲਈ.....
08 Sep 2012

Reply