|
 |
 |
 |
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ ਜਦ ਵੀ ਕੋਲ ਬੁਲਾਵੇ ਚੰਨ |
ਜਦ ਵੀ ਕੋਲ ਬੁਲਾਵੇ ਚੰਨ
ਸਿਰ ਧੜ ਬਾਜ਼ੀ ਲਾਵੇ ਚੰਨ।
ਰਾਤੀਂ ਤਾਰੇ ਚੜ੍ਹਨ ਬਰਾਤ
ਲਾੜਾ ਬਣ ਕੇ ਆਵੇ ਚੰਨ।
ਸਾਰੀ ਰੌਣਕ ਉਸ ਦੇ ਨਾਲ
ਜਦ ਵੀ ਵਿਹੜੇ ਆਵੇ ਚੰਨ।
ਜੀਵਨ ਲੀਲਾ ਮੇਲੇ ਨਾਲ
ਰਿਸ਼ਮ ਧਰਤ ਵਸਾਵੇ ਚੰਨ।
ਦਿਲ ਨੂੰ ਰਾਹ ਦਿਲਾਂਦੇ ਨਾਲ
ਤਾਂ ਹੀ ਯਾਰ ਬਣਾਵੇ ਚੰਨ।
ਭਾਵੇਂ ਵਸਦਾ ਵਿਚ ਅਸਮਾਨ
ਧਰਤੀ ਤਾੜੀ ਲਾਵੇ ਚੰਨ।
ਭਾਵੇਂ ਉੱਚਾ ਨੀਂਵਾਂ ਹੋਇ
ਫਿਰਵੀ ਰਿਸ਼ਮ ਧਿਆਵੇ ਚੰਨ।
ਸਾਡੇ ਵਸ ਤਾਂ ਕੁਛ ਵੀ ਨਾਹ
ਓਹੀ ਖੇਡ ਖਡਾਵੇ ਚੰਨ।
ਲੌ ਜੀਵਨ ਕਟ ਮੁਹਬਤ ਨਾਲ
ਇਹਹੀ ਸਬਕ ਸਿਖਾਵੇ ਚੰਨ।
|
|
08 Sep 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|