ਮਹਿਕ ਤੇਰੀ ਦੋਸਤੀ ਦੀ ਆਪਦੀ ਹੈ ਦੋਸਤਾ
ਬਾਸ ਮਿੱਠੀ ਫੁੱਲ ਵਾਂਗੂੰ ਜਾਪਦੀ ਹੈ ਦੋਸਤਾ।
ਕੁਤਕਤਾਵੇ ਜ਼ਿੰਦਗੀ ਨੂੰ ਨਾਲ ਮਿੱਠੇ ਹਾਸਿਆਂ
ਗੀਤ ਮਿੱਠੇ ਪਿਆਰ ਦੇ ਆਲਾਪਦੀ ਹੈ ਦੋਸਤਾ।
ਦੋਸਤਾ ਇਹ ਦੋਸਤੀ ਹੈ ਸ਼ੈ ਅਨੋਖੀ ਜਾਪਦੀ
ਗੱਲ ਦਿਲ ਦੀ ਨਾਲ ਦਿਲ ਦੇ ਨਾਪਦੀ ਹੈ ਦੋਸਤਾ
ਊਚ ਜਾਪੇ ਨੀਚ ਇਸ ਨੂੰ ਨੀਚ ਜਾਪੇ ਊਚ ਹੀ
ਵੱਖਰੇ ਹੀ ਮਾਪ ਇਹ ਤੇ ਥਾਪਦੀ ਹੈ ਦੋਸਤਾ।
ਸੱਚ ਵਾਂਗੂੰ ਆਸ਼ਕੀ ਹੈ ਪਨਪਦੀ ਵਿਚ ਆਸ਼ਕਾਂ
ਵਲਗਣਾ ਦੈ ਤੋੜ, ਜੋ ਜੜ੍ਹ, ਪਾਪ ਦੀ ਹੈ ਦੋਸਤਾ।
ਸ਼ਮਸ਼ੇਰ ਸਿੰਘ ਸੰਧੂ- ਕੈਲਗਰੀ, ਕੈਨੇਡਾ
wah ji wah;kiya hi rawaangi is ghazal vich;te takraar-e-lafzi da vi achchha paryog kiita hai
behtareen kalaam !
kmaal di shayari ..........................................
ਮਜ਼ਾ ਆ ਗਿਆ ਜੀ .....ਬਹੁਤ ਖੂਬ !!!!!!!!!!
ਸਵਾਦ ਆ ਗਿਆ ਜੀ .....ਪੜਕੇ .......ਬਹੁਤ ਖੂਬ ਸਰ ....