|
 |
 |
 |
|
|
Home > Communities > Punjabi Poetry > Forum > messages |
|
|
|
|
|
ਗ਼ਜ਼ਲ |
ਕਿਉਂ ਸਦਾ ਮੇਰੇ ਲਈ ਇਹੋ ਨਜ਼ਾਰਾ ਹੀ ਰਿਹਾ, ਮੈਂ ਮੁਸਾਫਿਰ ਹੀ ਰਿਹਾ ਤੇ ਤੂੰ ਸਿਤਾਰਾ ਹੀ ਰਿਹਾ, ਤਾਂਘ ਤੈਨੂੰ ਸੀ ਸਦਾ ਸਾਗਰ ਚ ਹੀ ਰਲ ਜਾਣ ਦੀ, ਐ ਨਦੀ..ਤੇਰੇ ਲਈ ਮੈਂ ਤਾਂ ਕਿਨਾਰਾ ਹੀ ਰਿਹਾ, ਮੈਂ ਵਫ਼ਾ ਆਪਣੀ ਦੇ ਆਖਿਰ ਸਭ ਪਤਾਸੇ ਖੋਰ ਲਏ, ਦਿਲ ਤੇਰਾ ਸੱਚੀ ਸਮੁੰਦਰ ਸੀ ਜੋ ਖਾਰਾ ਹੀ ਰਿਹਾ, ਦੂਸਰੇ ਪੱਲੜੇ ਚ ਉਸ ਨੇ ਭਰ ਲਏ ਮੇਰੇ ਗੁਨਾਹ, ਫੇਰ ਵੀ ਪੱਲੜਾ ਵਫ਼ਾ ਮੇਰੀ ਦਾ ਹੀ ਭਾਰਾ ਰਿਹਾ, ਦੋਸਤਾਂ ਤੇ ਪਿਆਰ ਜਦ ਵੀ ਛਿੜਕਿਆ ਭਿੱਜੇ ਰਹੇ, ਦੁਸ਼ਮਣਾਂ ਤੇ ਵਾਰ ਜਦ ਕੀਤਾ ਕਰਾਰਾ ਹੀ ਰਿਹਾ, ਪਾਰ ਇਕ ਦਰਿਆ ਕਰਾਂ ਤਾਂ ਹੋਰ ਦਰਿਆ ਸਾਹਮਣੇ, ਹਰ ਸਫ਼ਰ ਮੇਰੇ ਲਈ ਕਾਹਤੋਂ ਦੋਬਾਰਾ ਹੀ ਰਿਹਾ, ਐ ਖੁਦਾ..ਬੇੜੀ ਮੇਰੀ ਜਦ ਵੀ ਤੂਫਾਨਾਂ ਘੇਰ ਲਈ, ਹਿੰਮਤਾਂ ਦੀ ਓਟ ਵਚ ਤੇਰਾ ਸਹਾਰਾ ਹੀ ਰਿਹਾ.
|
|
10 Sep 2011
|
|
|
|
aat va pura madam g ,,,,,,,
|
|
10 Sep 2011
|
|
|
|
|
ਚੰਗਾ ਲੱਗਾ..ਲਿਖਦੇ ਰਹੋ..ਤੁਹਾਡੀ ਲਿਖਤ ਵਿੱਚ ਲੋਹੜੇ ਦਾ ਨਿਖਾਰ ਆਇਆ ਹੈ
|
|
11 Sep 2011
|
|
|
kkb |
ਸਭ ਦਾ ਬਹੁਤ ਬਹੁਤ ਧੰਨਵਾਦ ਜੀ....
|
|
12 Sep 2011
|
|
|
|
|
Bahut vadhiya kmal da likhea a butter ji swad aa gya parhke edaan hi likhde rho te share karde rho . . .jio
|
|
13 Sep 2011
|
|
|
|
|
|
|
|
|
 |
 |
 |
|
|
|