ਗਜਰੇ ਜਦ ਮੇਰੀ ਵਿਹਣੀ ਦੇ ਨਾਲ ਛੋਹ ਜਾਂਦੇ ਨੇ ,
ਤੇਰੀ ਸੋਂਹ ਮੇਰੀ ਮੇਰੀ ਨਾੜੀ ਨਾੜੀ ਟੋਹ ਜਾਂਦੇ ਨੇ |
ਤੇਰੀ ਪਿਆਰ ਨਿਸ਼ਾਨੀਂ ਸੱਜਣਾ ਇਹ ਗਜਰੇ ,
ਸ਼ਗਨਾਂ ਦੀਆਂ ਵੰਗਾਂ ਕੋਲੋਂ ਦਰਦ ਲਕੋ ਜਾਂਦੇ ਨੇ |
ਕੱਲਿਆਂ ਬੈਠ ਗੁਜ਼ਾਰੇ ਸੀ ਜੋ ਪਲ ਸੱਜਣਾ ,
ਸਭ ਅੱਖੀਆਂ ਦੇ ਮੁਹਰੇ ਆਣ ਖਲੋ ਜਾਂਦੇ ਨੇ |
ਕਈ ਵਾਰੀ ਦਿਲ ਕੀਤਾ ਹੈ ਕੁਝ ਬੋਲਣ ਨੂੰ,
ਬੁੱਲਾਂ ਤੱਕ ਆਕੇ ਸ਼ਬਦ ਹਿ ਕਤਲ ਹੋ ਜਾਂਦੇ ਨੇ |
ਤੇਰੀ ਤਸਵੀਰ ਦੇ ਮੂਹਰੇ ਜਦ ਵੀ ਰੋਵਾਂ ਮੈਂ ,
ਪਲਕਾਂ ਵਿਚ ਹੀ ਅਥਰੂ ਕਿਧਰੇ ਖੋ ਜਾਂਦੇ ਨੇ |
ਤੱਕਲੇ ਵਾਂਗ ਚੁਭਦੇ ਨੇ ਬੋਲ ਸ਼ਰੀਕਾਂ ਦੇ ,
ਜਿੰਦ ਮੇਰੀ ਨੂੰ ਸੂਲਾਂ ਵਿਚ ਪਰੋ ਜਾਂਦੇ ਨੇ |
ਕੀ ਫਾਇਦਾ ਦਹਿਲੀਜ਼ਾਂ ਤੇ ਨੱਕ ਰਗੜਨ ਦਾ ,
ਸੱਜਣ ਜਦ ਦਿਲ ਦਾ ਹੀ ਬੂਹਾ ਢੋ ਜਾਂਦੇ ਨੇ |
ਜਦ ਮੱਥੇ ਨਾਲ ਲਾਵਾਂ ਤੇਰੇ ਵੇ ਮੈਂ ਖੱਤ ਸੱਜਣਾ ,
ਬਣ ਖੁਸ਼ਬੂ ਮੇਰੇ ਸਾਹਾਂ ਵਿਚ ਸਮੋ ਜਾਂਦੇ ਨੇ |
ਧਾਰੀਆਂ ਬੰਨ੍ਹ ਬੰਨ੍ਹ ਪਾਏ ਸੁਰਮੇਂ ਨੈਣਾਂ ਚੋਂ,
ਤੁਪਕਾ ਤੁਪਕਾ ਹੋਕੇ ਆਖ਼ਿਰ ਚੋ ਜਾਂਦੇ ਨੇ |
ਧੰਨਵਾਦ ,,,,,,,,,,,,,,,,,ਹਰਪਿੰਦਰ " ਮੰਡੇਰ "
ਗਜਰੇ ਜਦ ਮੇਰੀ ਵਿਹਣੀ ਦੇ ਨਾਲ ਛੋਹ ਜਾਂਦੇ ਨੇ ,
ਤੇਰੀ ਸੋਂਹ ਮੇਰੀ ਨਾੜੀ ਨਾੜੀ ਟੋਹ ਜਾਂਦੇ ਨੇ |
ਤੇਰੀ ਪਿਆਰ ਨਿਸ਼ਾਨੀਂ ਸੱਜਣਾ ਇਹ ਗਜਰੇ ,
ਸ਼ਗਨਾਂ ਦੀਆਂ ਵੰਗਾਂ ਕੋਲੋਂ ਦਰਦ ਲਕੋ ਜਾਂਦੇ ਨੇ |
ਕੱਲਿਆਂ ਬੈਠ ਗੁਜ਼ਾਰੇ ਸੀ ਜੋ ਪਲ ਸੱਜਣਾ ,
ਸਭ ਅੱਖੀਆਂ ਦੇ ਮੁਹਰੇ ਆਣ ਖਲੋ ਜਾਂਦੇ ਨੇ |
ਕਈ ਵਾਰੀ ਦਿਲ ਕੀਤਾ ਹੈ ਕੁਝ ਬੋਲਣ ਨੂੰ,
ਬੁੱਲਾਂ ਤੱਕ ਆਕੇ ਸ਼ਬਦ ਹੀ ਕਤਲ ਹੋ ਜਾਂਦੇ ਨੇ |
ਤੇਰੀ ਤਸਵੀਰ ਦੇ ਮੂਹਰੇ ਜਦ ਵੀ ਰੋਵਾਂ ਮੈਂ ,
ਪਲਕਾਂ ਵਿਚ ਹੀ ਅਥਰੂ ਕਿਧਰੇ ਖੋ ਜਾਂਦੇ ਨੇ |
ਤੱਕਲੇ ਵਾਂਗ ਚੁਭਦੇ ਨੇ ਬੋਲ ਸ਼ਰੀਕਾਂ ਦੇ ,
ਜਿੰਦ ਮੇਰੀ ਨੂੰ ਸੂਲਾਂ ਵਿਚ ਪਰੋ ਜਾਂਦੇ ਨੇ |
ਕੀ ਫਾਇਦਾ ਦਹਿਲੀਜ਼ਾਂ ਤੇ ਨੱਕ ਰਗੜਨ ਦਾ ,
ਸੱਜਣ ਜਦ ਦਿਲ ਦਾ ਹੀ ਬੂਹਾ ਢੋ ਜਾਂਦੇ ਨੇ |
ਜਦ ਮੱਥੇ ਲਾਵਾਂ ਤੇਰੇ ਵੇ ਮੈਂ ਖੱਤ ਸੱਜਣਾ ,
ਬਣ ਖੁਸ਼ਬੂ ਮੇਰੇ ਸਾਹਾਂ ਵਿਚ ਸਮੋ ਜਾਂਦੇ ਨੇ |
ਧਾਰੀਆਂ ਬੰਨ੍ਹ ਬੰਨ੍ਹ ਪਾਏ ਸੁਰਮੇਂ ਨੈਣਾਂ ਚੋਂ,
ਤੁਪਕਾ ਤੁਪਕਾ ਹੋਕੇ ਆਖ਼ਿਰ ਚੋ ਜਾਂਦੇ ਨੇ |
ਧੰਨਵਾਦ ,,,,,,,,,,,,,,,,,ਹਰਪਿੰਦਰ " ਮੰਡੇਰ "