*ਉਹਨੂੰ ਕਿਵੇਂ ਭੁਲਾਵਾਂ ਮੈਂ ,
ਕੀ ਇਲਜ਼ਾਮ ਲਗਾਵਾਂ ਮੈਂ ,
ਸੁੱਚੇ ਹੰਝੂਆਂ ਦੇ ਨਾਲ ਸੱਚੀ ਹੋ ਕੇ ਗਈ ਐ !
ਉਹ ਜਾਂਦੀ ਹੋਈ ਗਲ ਲੱਗ ਰੋ ਕੇ ਗਈ ਐ !
ਉਹ ਜਾਂਦੀ ਹੋਈ.......................
*ਭੁੱਲਿਆ ਨੀ ਜਾਂਦਾ ਹਾਏ ਓਸਦੀ ਲਾਚਾਰੀ ਨੂੰ ,
ਰੋਕਿਆ ਨਾ ਗਿਆ ਮੈਥੋਂ ਜਾਂਦੀ ਹੋਈ ਵਿਚਾਰੀ ਨੂੰ ,
ਉਹ ਤਾਂ ਪੈਰ ਪੈਰ ਤੇ ਖਲੋ ਕੇ ਗਈ ਐ !
ਉਹ ਜਾਂਦੀ ਹੋਈ.......................
*ਕਰਦੀ ਸੀ ਪਿਆਰ ਜਿੰਨਾ ਓਨਾਂ ਹੀ ਸੀ ਲੜਦੀ
ਸਾੜਦੀ ਸੀ ਮੈਨੂੰ ਨਾਲੇ ਆਪ ਖ਼ੁਦ ਸੜਦੀ ,
ਰੋ ਰੋ ਕੇ ਹਾਲੋਂ ਉਹ ਬੇਹਾਲ ਹੋ ਜਾਂਦੀ ਸੀ
ਸਾਂਵਲੀ ਜੀ ਕੁੜੀ ਯਾਰੋ ਲਾਲ ਹੋ ਜਾਂਦੀ ਸੀ ,
ਹਿੱਕ ਨਾਲ ਲਾ ਕੇ ਉਹਦਾ ਮੁੱਖ ਚੁੰਮ ਲੈਂਦਾ ਸੀ
ਉਹਦਾ ਦਿੱਤਾ ਹਰ ਇੱਕ ਦੁੱਖ ਚੁੰਮ ਲੈਂਦਾ ਸੀ ,
ਪਲ ਵਿੱਚ ਰੁੱਸਦੀ ਤੇ ਪਲ ਵਿੱਚ ਮੰਨਦੀ
ਦਿਲ ਵਾਲੇ ਬੂਹੇ ਉੱਤੇ ਨਿੰਮ ਰੋਜ਼ ਬੰਨਦੀ ,
ਆਖਦੀ ਸੀ ਏਨੇ ਆਪਾਂ ਸੁਪਨੇ ਸਜਾਈਏ ਨਾ ,
ਲਗਦਾ ਏ ਡਰ ਗੁੱਗੂ ਜੁਦਾ ਹੋ ਜਾਈਏ ਨਾ...!
*ਮੇਰੇ ਕੋਲ ਛੱਡ ਗਈ ਦੁੱਖਾਂ ਦੇ ਹਜੂਮ ਨੂੰ ,
ਦੇਵਾਂ ਕੀ ਉਲਾਂਭਾ ਓਸ ਝੱਲੀ ਤੇ ਮਾਸੂਮ ਨੂੰ ,
ਦਰ ਭਾਵੇਂ ਲੇਖਾਂ ਵਲੇ ਢੋਅ ਕੇ ਗਈ ਐ !
ਉਹ ਜਾਂਦੀ ਹੋਈ.......................
*ਹੋਇਆ ਇਹੋ ਫੇਰ ਉਹ ਜੁਦਾ ਹੋ ਗਈ
ਨਿੱਕੀ ਜਿਹੀ ਕੁੜੀ ਹੀ ਖੁਦਾ ਹੋ ਗਈ
ਅੰਤ ਸਾਡੇ ਪਿਆਰ ਦਾ ਜੁਦਾਈ ਹੋ ਗਿਆ
ਮੈਂ ਓਸ ਦਿਨ ਤੋਂ ਸ਼ੁਦਾਈ ਹੋ ਗਿਆ
ਕੱਟੇ ਨੰਹੁ ਕੰਘੀ ਵਾਹੇ ਵਾਲ ਸਾਂਭ ਲਏ ਮੈਂ
ਉਹਦੇ ਨਾਲ ਬੀਤੇ ਢਾਈ ਸਾਲ ਸਾਂਭ ਲਏ ਮੈਂ
ਹੁਣ ਕਿੱਥੇ ਵੱਸਦੀ ਏ ਕਿਹੜੇ ਹਾਲ ਰਹਿੰਦੀ ਏ..!
ਮੈਨੂੰ ਹਰ ਚਿਹਰੇ ਵਿੱਚ ਉਹਦੀ ਭਾਲ ਰਹਿੰਦੀ ਏ
ਦਿਲ ਹੈ ਕਿ ਭਾਵੇਂ ਹੁਣ ਪੱਥਰ ਜਾ ਹੋ ਗਿਆ
ਮੈ ਸਿਰੋਂ ਪੈਰਾਂ ਤੱਕ ਸੱਥਰ ਜਾ ਹੋ ਗਿਆ..!
ਏਨੀ ਹੈ ਕਹਾਣੀ ਮੇਰੀ ਏਨੀ ਮੇਰੀ ਬਾਤ ਏ
ਜਾਗਦੇ ਹੀ ਰਹਿਣਾ ਏ ਜ਼ਿੰਦਗੀ ਦੀ ਰਾਤ ਏ...!
*ਉਹਦੇ ਪਿੱਛੇ ਝੱਲੇ "ਗਿੱਲ" ਦੁੱਖ ਭਾਵੇਂ ਲੱਖ ਮੈਂ ,
ਪਰ ਸਦਾ ਪੂਰਿਆ ਏ ਓਸੇ ਦਾ ਹੀ ਪੱਖ ਮੈਂ ,
ਜਨਮਾਂ ਦੇ ਲਈ ਮਨ ਮੋਹ ਕੇ ਗਈ ਐ !
ਉਹ ਜਾਂਦੀ ਹੋਈ......................!
{ listen this song on youtube, search ''enni meri baat -amardeep gill'' }