|
 |
 |
 |
|
|
Home > Communities > Punjabi Poetry > Forum > messages |
|
|
|
|
|
ਗੀਤ |
ਕਾਲੇ ਨ੍ਹੇਰਿਆਂ ‘ਚ ਜਗੇ ਤੇਰੀ ਪੈੜ ਪੂਰਨਾ ਲੈ ਜਾ ਸੁੰਦਰਾਂ ਦੇ ਬੂਹੇ ਉੱਤੋਂ ਖ਼ੈਰ ਪੂਰਨਾ
ਵਾਟਾਂ ਔਖੀਆਂ ਟਿਕਾਣੇ ਤੇਰੇ ਦੂਰ ਵੇ ਤੇਰੇ ਰਾਹਾਂ ਵਿੱਚ ਤੁਹਮਤਾਂ ਦੀ ਧੂੜ ਵੇ ਚੜ੍ਹੀ ਅੰਬਰਾਂ ‘ਤੇ ਬਦੀਆਂ ਦੀ ਗਹਿਰ ਪੂਰਨਾ ਲੈ ਜਾ ਸੁੰਦਰਾਂ ਦੇ ਬੂਹੇ ਉੱਤੋਂ ਖ਼ੈਰ ਪੂਰਨਾ
ਤੇਰੇ ਚਾਨਣਾਂ ‘ਤੇ ਲੱਖਾਂ ਇਲਜ਼ਾਮ ਵੇ ਤੈਨੂੰ ਟੋਲ੍ਹਦਾ ਏ ਨ੍ਹੇਰੇ ਦਾ ਨਿਜ਼ਾਮ ਵੇ
ਤੇਰਾ ਮੁਖ਼ਬਰ ਹੋਇਆ ਸਾਰਾ ਸ਼ਹਿਰ ਪੂਰਨਾ ਲੈ ਜਾ ਸੁੰਦਰਾਂ ਦੇ ਬੂਹੇ ਉੱਤੋਂ ਖ਼ੈਰ ਪੂਰਨਾ
ਤੈਨੂੰ ਖ਼ਰਿਆਂ ਤੇ ਖੋਟਿਆਂ ਦਾ ਭੇਤ ਵੇ ਕਿਹੜੇ ਪਾਣੀਆਂ ਦੇ ਥੱਲੇ ਕਿੰਨੀ ਰੇਤ ਵੇ ਕਿਹੜੀ ਲਹਿਰ ਵਿੱਚ ਰਲੀ ਹੋਈ ਜ਼ਹਿਰ ਪੂਰਨਾ ਲੈ ਜਾ ਸੁੰਦਰਾਂ ਦੇ ਬੂਹੇ ਉੱਤੋਂ ਖ਼ੈਰ ਪੂਰਨਾ
ਤੈਨੂੰ ਸਦਾ ਰਿਹਾ ਸੱਚ ਦਾ ਖ਼ਿਆਲ ਵੇ ਤੈਨੂੰ ਆਈ ਨਾ ਨਿਭਾਉਣੀ ਕਿਸੇ ਨਾਲ ਵੇ ਮੁੱਲ ਲੈ ਲਿਆ ਤੂੰ ਤਖ਼ਤਾਂ ਦਾ ਵੈਰ ਪੂਰਨਾ ਲੈ ਜਾ ਸੁੰਦਰਾਂ ਦੇ ਬੂਹੇ ਉੱਤੋਂ ਖ਼ੈਰ ਪੂਰਨਾ।
ਸੁਖਵਿੰਦਰ ਅੰਮ੍ਰਿਤ
|
|
26 Aug 2012
|
|
|
|
ਵਾਹ ਕਿਆ ਬਾਤ ਹੈ | ਸਵਾਦ ਆ ਗਿਆ ਪੜ੍ਹਕੇ ,,,ਸ਼ੁਕਰੀਆ ਸਾਂਝਾ ਕਰਨ ਲਈ ! ਜੀਓ,,,
|
|
27 Aug 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|